ਅੱਤਵਾਦੀ ਲੰਡਾ ਦੇ ਸਾਥੀਆਂ ਦਾ ਵੱਡਾ ਖ਼ੁਲਾਸਾ, ਚੋਹਲਾ ਸਾਹਿਬ ’ਚ ਵੀ 1 ਕਰੋੜ ਦੀ ਫਿਰੌਤੀ ਮੰਗਣ ਮਗਰੋਂ ਕੀਤੀ ਫਾਇਰਿੰਗ
ਜਲੰਧਰ (TTT) –ਲੈਦਰ ਕੰਪਲੈਕਸ ਵਿਚ ਸਪੋਰਟਸ ਇੰਡਸਟਰੀ ਦੇ ਮਾਲਕ ਤੋਂ 5 ਕਰੋੜ ਦੀ ਫਿਰੌਤੀ ਮੰਗਣ ਤੋਂ ਬਾਅਦ ਫੈਕਟਰੀ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਕਰਿੰਦਿਆਂ ਨੇ ਤਰਨਤਾਨ ਦੇ ਚੋਹਲਾ ਸਾਹਿਬ ਵਿਚ ਵੀ ਇਕ ਕਾਰੋਬਾਰੀ ’ਤੇ ਗੋਲ਼ੀਆਂ ਚਲਾਈਆਂ ਸਨ। ਇਸ ਤੋਂ ਪਹਿਲਾਂ ਲੰਡਾ ਨੇ ਉਸ ਕਾਰੋਬਾਰੀ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਬਾਈਕ ਸਵਾਰ ਇਨ੍ਹਾਂ ਸ਼ੂਟਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ।