News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਹੁਸ਼ਿਆਰਪੁਰ ਪੁਲਿਸ ਵਲੋਂ ਸਬ ਡਵੀਜਨ ਪੱਧਰ ਤੇ ਨਸ਼ਿਆ ਵਿਰੁੱਧ ਕਾਸੋ ਅਪਰੇਸ਼ਨ ਕਰਵਾਏ ਗਏ

ਹੁਸ਼ਿਆਰਪੁਰ ਪੁਲਿਸ ਵਲੋਂ ਸਬ ਡਵੀਜਨ ਪੱਧਰ ਤੇ ਨਸ਼ਿਆ ਵਿਰੁੱਧ ਕਾਸੋ ਅਪਰੇਸ਼ਨ ਕਰਵਾਏ ਗਏ

(TTT) ਹੁਸ਼ਿਆਰਪੁਰ, 16 ਜੂਨ ( GBC UPDATE ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਹਰਮਨਵੀਰ ਸਿੰਘ ਗਿੱਲ IPS ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਜਲੰਧਰ ਰੇਂਜ, ਜੀ ਦੀ ਹਦਾਇਤ ਤੇ ਸ੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਸਰਬਜੀਤ ਸਿੰਘ ਬਾਹੀਆ P.PS ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਮੇਜਰ ਸਿੰਘ P.P.S ਪੁਲਿਸ ਕਪਤਾਨ ਪੀ.ਬੀ.ਆਈ ਹੁਸ਼ਿਆਰਪੁਰ, ਸ੍ਰੀਮਤੀ ਨਵਨੀਤ ਕੌਰ P.P.S ਪੁਲਿਸ ਕਪਤਾਨ ਅਪਰੇਸ਼ਨ ਹੁਸ਼ਿਆਰਪੁਰ, ਨੇ ਮਿਤੀ 16-06-24 ਨੂੰ ਵੱਖ-ਵੱਖ ਸਬ ਡਵੀਜਨਾ ਵਿੱਚ ਹਲਕਾ ਅਫਸਰਾ ਅਤੇ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਕਰੀਬ 600 ਪੁਲਿਸ ਕਰਮਚਾਰੀਆ ਦੀ ਮਦਦ ਨਾਲ ਨਸ਼ਿਆ ਨੂੰ ਰੋਕਥਾਮ ਅਤੇ ਨਸ਼ਾ ਵੇਚਣ ਵਾਲੇ ਸਮੱਗਲਰਾ ਨੂੰ ਕਾਬੂ ਕਰਨ ਲਈ ਕਾਸੋ ਅਪਰੇਸ਼ਨ ਕੀਤੇ ਗਏ। ਇਹਨਾ ਕਾਸੋ ਅਪਰੇਸ਼ਨਾ ਵਿੱਚ ਜਿਲ੍ਹਾ ਹਜਾ ਵਿੱਚ ਵੱਖ-ਵੱਖ ਥਾਣਿਆ ਵਿੱਚ, ਥਾਣਾ ਟਾਂਡਾ=02, ਥਾਣਾ ਮਾਹਿਲਪੁਰ =05, ਥਾਣਾ ਗੜਸ਼ੰਕਰ=02, ਥਾਣਾ ਸਦਰ=01, ਥਾਣਾ ਸਿਟੀ=02, ਥਾਣਾ ਤਲਵਾੜਾ=01, ਥਾਣਾ ਮੇਹਟੀਆਣਾ=01, ਥਾਣਾ ਬੁੱਲੋਵਾਲ=01 ਕੁੱਲ 15 ਮੁਕੱਦਮੇ ਨਸ਼ਾ ਵੇਚਣ ਵਾਲੇ ਮਾੜੇ ਅਨਸਰਾ ਖਿਲਾਫ ਦਰਜ ਰਜਿਸਟਰ ਕਰਕੇ 17 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ 800 ਗ੍ਰਾਮ ਗਾਂਜਾ, 34 ਟੀਕੇ, 835 ਨਸ਼ੀਲੀਆਂ ਗੋਲੀਆਂ, 10 ਗ੍ਰਾਮ ਹੈਰੋਇਨ, 324 ਗ੍ਰਾਮ ਨਸ਼ੀਲਾ ਪਾਊਡਰ, 69750 ਐਮ.ਐਲ ਨਜਾਇਜ ਸ਼ਰਾਬ, 900 ਗ੍ਰਾਮ ਅਫੀਮ ਅਤੇ 900 ਗ੍ਰਾਮ ਚਰਸ ਬਰਾਮਦ ਕੀਤੀ ਗਈ ਇਹਨਾ ਮੁਕੱਦਮਿਆ ਵਿੱਚ ਹੇਠ ਲਿਖੇ ਅਨੁਸਾਰ ਰਿਕਵਰੀ ਕੀਤੀ ਗਈ। ਆਮ ਪਬਲਿਕ ਨੂੰ ਇਹ ਵੀ ਸੂਚਿਤ ਕੀਤਾ ਜਾਦਾ ਹੈ ਕਿ, ਅਗਰ ਆਪ ਦੇ ਆਸ-ਪਾਸ ਕੋਈ ਵੀ ਵਿਅਕਤੀ/ਔਰਤ ਕਿਤੇ ਵੀ ਕਿਸੇ ਤਰਾਂ ਦਾ ਨਸ਼ਾ ਵੇਚਦਾ/ਵੇਚਦੀ ਹੈ ਤਾ ਉਸਦੀ ਸੂਚਨਾ ਮੋਬਾਇਲ ਨੰ:95016-60318 ਪਰ ਦੇ ਸਕਦਾ ਹੈ।ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।    <iframe width=”560″ height=”315″ src=”https://www.youtube.com/embed/Ts95Lbf8Zdk?si=RAsKHPsg_4rxNPp7″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>