ਬੁਲੋਵਾਲ ਪੁਲਿਸ ਵਲੋਂ ਨਸ਼ਾ ਵੇਚਣ ਵਾਲਾ ਇੱਕ ਦੋਸ਼ੀ ਗ੍ਰਿਫਤਾਰ
(TTT) ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ): ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ।ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP(INV) ਹੁਸ਼ਿਆਰਪੁਰ, ਸ੍ਰੀ ਨਰਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਦਿਹਾਤੀ ਅਤੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁਲੋਵਾਲ ਦੀ ਅਗਵਾਈ ਵਿਚ ਥਾਣਾ ਬੁਲੋਵਾਲ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਸਨ।
ਇਸੇ ਕਾਰਨ ਮਿਤੀ 9-6-2024 ਨੂੰ ਏ.ਐਸ.ਆਈ ਜਗਦੀਪ ਸਿੰਘ ਨੰਬਰ 772/ਹੁਸ਼ਿ: ਚੌਕੀ ਇੰਚਾਰਜ ਸ਼ਾਮ ਚੁਰਾਸੀ ਥਾਣਾ ਬੁਲੋਵਾਲ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਪਿੰਡ ਜੰਡੀ ਤੇ ਥੋੜਾ ਅੱਗੇ ਮੌਜੂਦ ਸੀ ਤਾਂ ਏ. ਐਸ.ਆਈ. ਜਗਦੀਪ ਸਿੰਘ ਨੰਬਰ 772/ਹੁਸ਼ਿ: ਸਾਥੀ ਕਰਮਚਾਰੀਆ ਦੇ ਸੱਕੀ ਪੁਰਸਾਂ ਦੀ ਚੈਕਿੰਗ ਕਰ ਰਿਹਾ ਸੀ ਤਾ ਇੱਕ ਮੋਨਾ ਨੌਜਵਾਨ ਪਿੰਡ ਰੰਧਾਵਾ ਬਰੋਟਾ ਸਾਈਡ ਵਲੋ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਿਆ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਵੱਲ ਨੂੰ ਮੁੜ ਪਿਆ ਤੇ ਆਪਣੀ ਪਾਈ ਹੋਈ ਪੈਟ ਦੀ ਸੱਜੀ ਜੇਬ ਵਿੱਚੋ ਕੋਈ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਵਿੱਚ ਸੁੱਟ ਦਿੱਤਾ ਤੇ ਭੱਜਣ ਲੱਗਾ। ਜਿਸਤੇ ਏ.ਐਸ.ਆਈ. ਜਗਦੀਪ ਸਿੰਘ ਨੰਬਰ 772/ਹੁਸ਼ਿ: ਨੇ ਸੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਸ ਵਿਅਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਜਗਮੋਹਣ ਸਿੰਘ ਉਰਫ ਸੰਨੀ ਪੁੱਤਰ ਮੰਗਲ ਸਿੰਘ ਵਾਸੀ ਰੰਧਾਵਾ ਬਰੋਟਾ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦੱਸਿਆ ਅਤੇ ਜਿਸ ਵਲੋ ਸੁੱਟੇ ਵਜਨਦਾਰ ਕਾਲੇ ਰੰਗ ਦੇ ਲਿਫਾਫੇ ਨੂੰ ਖੋਲ ਕੇ ਚੈਕ ਕਰਨ ਤੇ 149 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ