News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੋਕ ਸਭਾ ਚੋਣਾਂ 2024: ਖਡੂਰ ਸਾਹਿਬ ‘ਚ ਵੋਟਿੰਗ ਜਾਰੀ, ਸਵੇਰੇ 11 ਵਜੇ ਤਕ ਹੋਈ 23.46 ਫ਼ੀਸਦੀ ਵੋਟਿੰਗ

ਲੋਕ ਸਭਾ ਚੋਣਾਂ 2024: ਖਡੂਰ ਸਾਹਿਬ ‘ਚ ਵੋਟਿੰਗ ਜਾਰੀ, ਸਵੇਰੇ 11 ਵਜੇ ਤਕ ਹੋਈ 23.46 ਫ਼ੀਸਦੀ ਵੋਟਿੰਗ

(TTT) ਖਡੂਰ ਸਾਹਿਬ : ਅੱਜ ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਜੋ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ ‘ਚ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ।