ਪੰਪ ਲੁੱਟਣ ਆਏ ਲੁਟੇਰੇ ਆਪਣਾ 500 ਦਾ ਨੋਟ ਛੱਡ ਕੇ ਭੱਜੇ, ਪੈ ਗਏ ਲੈਣੇ ਦੇ ਦੇਣੇ
(GBCUPDATE) ਚੋਗਾਵਾਂ -ਪੈਟਰੋਲ ਪੰਪ ਨੂੰ ਲੁੱਟਣ ਦੀ ਨੀਅਤ ਨਾਲ ਆਏ ਲੁਟੇਰਿਆਂ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦੋਂ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਮੁਲਾਜ਼ਮ ਵੱਲੋਂ ਰੋਲਾ ਪਾ ਦਿੱਤਾ ਗਿਆ ਅਤੇ ਲੁਟੇਰੇ ਆਪਣੇ ਪੈਸੇ ਵੀ ਛੱਡ ਕੇ ਭੱਜ ਨਿਕਲੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਅੱਡਾ ਖਿਆਲਾ ਦੇ ਪੈਟਰੋਲ ਪੰਪ ’ਤੇ ਸ਼ਾਮ 8 ਵਜੇ ਦੇ ਕਰੀਬ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਆਏ ਅਤੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਪਵਨ ਕੁਮਾਰ ਵਲੋਂ 500 ‘ਚੋਂ 40 ਰੁਪਏ ਦਾ ਪੈਟਰਲ ਪਵਾਇਆ ਜਦੋਂ ਪਵਨ ਕੁਮਾਰ ਬਕਾਇਆ ਵਾਪਸ ਕਰਨ ਲਈ ਪੈਸੇ ਆਪਣੀ ਜੇਬ ਵਿੱਚੋਂ ਕੱਢੇ ਤਾਂ ਦੋਹਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਲਏ ਅਤੇ ਸਾਰੇ ਪੈਸੇ ਦੇਣ ਲਈ ਕਿਹਾ ਜਿਸ ’ਤੇ ਪਵਨ ਕੁਮਾਰ ਨੇ ਰੋਲਾ ਪਾ ਦਿੱਤਾ ਅਤੇ ਉਥੋਂ ਭੱਜ ਨਿਕਲਿਆ।