ਦਿੱਲੀ ‘ਚ ਕਾਮਿਆਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਛੁੱਟੀ, ਨਹੀਂ ਕੱਟੀ ਜਾਵੇਗੀ ਤਨਖਾਹ
(TTT)ਅੱਤ ਦੀ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਲੇਬਰ ਅਤੇ ਮਜ਼ਦੂਰਾਂ ਲਈ ਦੁਪਹਿਰ 12 ਤੋਂ 3 ਵਜੇ ਤੱਕ ਤਨਖਾਹ ਸਣੇ ਛੁੱਟੀ ਦਾ ਹੁਕਮ ਦਿੱਤਾ ਗਿਆ ਹੈ। ਐਲਜੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਾਂ ਉਨ੍ਹਾਂ ਦੇ ਮੰਤਰੀਆਂ ਦੀ ਅਲੋਚਨਾ ਕੀਤੀ ਹੈ ਕਿ ਇੰਨੀ ਗਰਮੀ ਵਿੱਚ ਵੀ “ਸਮਰ ਹੀਟ ਐਕਸ਼ਨ ਪਲਾਨ” ਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਲੈਫਟੀਨੈਂਟ ਗਵਰਨਰ ਨੇ ਨਿਰਮਾਣ ਸਥਾਨਾਂ ‘ਤੇ ਮਜ਼ਦੂਰਾਂ ਨੂੰ ਪਾਣੀ ਅਤੇ ਨਾਰੀਅਲ ਪਾਣੀ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੱਸ ਅੱਡਿਆਂ ’ਤੇ ਟੋਇਆਂ ਵਿੱਚ ਪਾਣੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ।