ਗਰਮੀਆਂ ਦੇ ਮੌਸਮ ’ਚ ਤਰਬੂਜ਼ ਦੀ ਮੰਗ ਵਧੀ, ਫਲ ਵਿਕਰੇਤਾਵਾਂ ਦੀ ਖੂਬ ਚਾਂਦੀ
(GBCUPDATE) ਮਾਨਸਾ : ਜਿਵੇਂ-ਜਿਵੇਂ ਇਲਾਕੇ ‘ਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਇਲਾਕੇ ‘ਚ ਪੀਣ ਵਾਲੀਆਂ ਵਸਤਾਂ ਅਤੇ ਤਰਬੂਜ਼ ਵਰਗੇ ਫਲਾਂ ਦੀ ਵਿਕਰੀ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਨਾਲ ਫਲ ਵਿਕਰੇਤਾ ਅਤੇ ਜੂਸ ਮਾਲਕਾਂ ਦੀ ਖੂਬ ਚਾਂਦੀ ਬਣੀ ਹੋਈ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਭਾਰੀ ਗਰਮੀ ਤੋਂ ਨਿਜਾਤ ਪਾਉਣ ਲਈ ਪੀਣ ਵਾਲੇ ਪਦਾਰਥਾਂ ਅਤੇ ਤਰਬੂਜ਼ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇਹ ਗਰਮੀ ਵਿਚ ਠੰਡਕ ਪੈਦਾ ਕਰਕੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ