ਦੇਰ ਰਾਤ ਵਾਪਰਿਆ ਭਿਆਨਕ ਹਾਦਸਾ, ਢਾਈ ਘੰਟੇ ਦੀ ਜੱਦੋ-ਜਹਿਦ ਮਗਰੋਂ ਬਾਹਰ ਨਿਕਲਿਆ ਡਰਾਈਵਰ
(GBCUPDATE) ਟਾਂਡਾ ਉੜਮੁੜ : ਹਾਈਵੇ ‘ਤੇ ਖੁੱਡਾ ਭਗੌਤੀਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਟਿੱਪਰ ਚਾਲਕ ਵਾਲ-ਵਾਲ ਬਚ ਗਿਆ। ਰਾਤ ਢਾਈ ਵਜੇ ਦੇ ਕਰੀਬ ਕਿਸੇ ਟੂਰਿਸਟ ਬੱਸ ਵੱਲੋਂ ਸਾਈਡ ਮਾਰੇ ਜਾਣ ਤੋਂ ਬਾਅਦ ਬੇਕਾਬੂ ਹੋਇਆ ਟਿੱਪਰ ਸੜਕ ਕਿਨਾਰੇ ਖੜ੍ਹੇ ਟਿੱਪਰ ਵਿਚ ਜਾ ਟਕਰਾਇਆ, ਜਿਸ ਕਾਰਨ ਟਿੱਪਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਟਿੱਪਰ ਰੇਤ ਲੈ ਕੇ ਜਾ ਰਿਹਾ ਸੀ।