ਲੋਕ ਸਭਾ ਚੋਣਾਂ: ਲੁਧਿਆਣਾ ‘ਚ DC ਨੇ ਘਰ ਜਾ ਕੇ ਪਵਾਈ 107 ਸਾਲਾ ਬਜ਼ੁਰਗ ਦੀ ਵੋਟ
(GBCUPDATE) ਲੁਧਿਆਣਾ : ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਉੱਥੇ ਹੀ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਚੋਣ ਕਮਿਸ਼ਨ ਨੇ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਦੀ ਵੋਟ ਪਵਾਉਣ ਲਈ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਚੋਣ ਅਮਲੇ ਵੱਲੋਂ ਘਰ-ਘਰ ਜਾ ਕੇ ਦਿਵਿਆਂਗ ਤੇ ਬਜ਼ੁਰਗ (85 ਸਾਲ ਤੋਂ ਵੱਧ ਉਮਰ ਦੇ) ਵੋਟਰਾਂ ਦੀ ਵੋਟ ਪਵਾਈ ਜਾਵੇਗੀ। ਇਹ ਮੁਹਿੰਮ ਅੱਜ ਅਤੇ ਕੱਲ੍ਹ ਚੱਲੇਗੀ। ਇਸ ਪ੍ਰਕੀਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੋਟਿੰਗ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਜਾ ਰਹੀ ਹੈ।