News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਪੰਜਾਬ ਦੇ ਦਿਵਿਆਂਗ ਵਿਅਕਤੀ ਨੇ ਦੁਬਈ ’ਚ ਮਾਰੀਆਂ ਵੱਡੀਆਂ ਮੱਲਾਂ, ਸ਼ੇਖਾਂ ਨੇ ਅਹਿਮ ਐਵਾਰਡ ਨਾਲ ਕੀਤਾ ਸਨਮਾਨਿਤ

ਪੰਜਾਬ ਦੇ ਦਿਵਿਆਂਗ ਵਿਅਕਤੀ ਨੇ ਦੁਬਈ ’ਚ ਮਾਰੀਆਂ ਵੱਡੀਆਂ ਮੱਲਾਂ, ਸ਼ੇਖਾਂ ਨੇ ਅਹਿਮ ਐਵਾਰਡ ਨਾਲ ਕੀਤਾ ਸਨਮਾਨਿਤ

(GBC UPDATE) ਬਾਬਾ ਬਕਾਲਾ ਸਾਹਿਬ -ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਣ, ਆਪਣਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਦਿੰਦੇ ਹਨ, ਅਜਿਹਾ ਹੀ ਕੁਝ ਕਰ ਵਿਖਾਇਆ ਹੈ ਪਿੰਡ ਧੂਲਕਾ ਦੇ ਦਿਵਿਆਂਗ ਵਿਅਕਤੀ ਰਣਜੀਤ ਸਿੰਘ ਪੁੱਤਰ ਚਰਨ ਸਿੰਘ ਨੇ, ਜਿਸ ਨੇ ਕਿ ਬਿਜਨੈੱਸ ’ਚ ਅਹਿਮ ਪ੍ਰਾਪਤੀਆਂ ਕੀਤੀਆਂ ਅਤੇ ਜਿਸ ਤੋਂ ਖੁਸ਼ ਹੋ ਕੇ ਓਥੋਂ ਦੇ ਸ਼ੇਖਾਂ ਨੇ ਇਸ ਨੂੰ ਸਨਮਾਨਿਤ ਕੀਤਾ । ਦੁਬਈ ਇੰਟਰਨੈਸ਼ਨਲ ਬਿਜਨੈੱਸ ਐਵਾਰਡ ਵਿਚ ਇਸ ਨੌਜਵਾਨ ਨੂੰ ਸਿੱਖਿਆ ਖੇਤਰ ਅਤੇ ਹੋਰ ਕਿੱਤਿਆਂ ਵਿਚ ਚੰਗੀ ਕਾਰਗੁਜ਼ਾਰੀ ਲਈ ਬਿਜਨੈੱਸ ਟਾਈਕਨ ਐਵਾਰਡ ਦਿੱਤਾ ਗਿਆ ਹੈ। ਬਚਪਨ ਤੋਂ ਤੁਰਨ ਫਿਰਨ ਤੋਂ ਅਸਮਰੱਥ ਰਣਜੀਤ ਸਿੰਘ ਨੂੰ ਮਿਹਨਤ ਅਤੇ ਲਗਨ ਨੇ ਇਸ ਮੁਕਾਮ ’ਤੇ ਪਹੁੰਚਾਇਆ ਅਤੇ ਭਾਰਤ ਵਿੱਚੋਂ 5 ਅਤੇ ਪੰਜਾਬ ਵਿੱਚੋਂ 2 ਵਿਅਕਤੀਆਂ ਨੇ ਇਸ ਐਵਾਰਡ ਸ਼ੋਅ ਵਿਚ ਹਿੱਸਾ ਲਿਆ ਹੈ ।