News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜਲੰਧਰ ‘ਚ ਰੇਡ ਕਰਨ ਗਈ ਪੁਲਸ ਟੀਮ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਜਾਨਲੇਵਾ ਹਮਲਾ

ਜਲੰਧਰ ‘ਚ ਰੇਡ ਕਰਨ ਗਈ ਪੁਲਸ ਟੀਮ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਜਾਨਲੇਵਾ ਹਮਲਾ

(TTT) ਜਲੰਧਰ – ਪਿੰਡ ਪਤਾਰਾ ਵਿਚ ਨਸ਼ਾ ਕਰ ਰਹੇ ਨੌਜਵਾਨਾਂ ਨੇ ਰੇਡ ਕਰਨ ਆਈ ਥਾਣਾ ਪਤਾਰਾ ਦੀ ਪੁਲਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ 2 ਪੁਲਸ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਪਤਾਰਾ ਦੇ ਮੁਖੀ ਇੰਸ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਪਤਾਰਾ ਨਿਵਾਸੀ ਤਿਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਦੇ ਘਰ ਵਿਚ ਬੈਠ ਕੇ ਕੁਝ ਨੌਜਵਾਨ ਨਸ਼ਾ ਕਰ ਰਹੇ ਹਨ ਅਤੇ ਉਹ ਭੋਲੇ-ਭਾਲੇ ਹੋਰ ਲੜਕੇ-ਲੜਕੀਆਂ ਨੂੰ ਵੀ ਨਸ਼ਾ ਕਰਨ ਲਈ ਉਕਸਾ ਰਹੇ ਹਨ।