ਅੱਜ 19 ਮਈ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੇ ਵਿੱਚ ਸ੍ਰੀ ਸੁਨੀਲ
(TTT) ਕੁਮਾਰ ਨੈਸ਼ਨਲ ਚੀਫ ਡਾਰੈਕਟਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ਕਰ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਟੀਮ ਦੇ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਉਹਨਾਂ ਦੇ ਆਈਡੀ ਕਾਰਡ ਅਤੇ ਅਪੋਆਇੰਟਮੈਂਟ ਲੈਟਰ ਦਿੱਤੇ ਗਏ ਇਹ ਨਵੇਂ ਮੈਂਬਰ ਕਰਤਾਰਪੁਰ ਮਕੇਰੀਆਂ ਦਸੂਆ ਹੁਸ਼ਿਆਰਪੁਰ ਬਲੋਵਾਲ ਦੇ ਇਲਾਕਿਆਂ ਦੇ ਟੀਮ ਵਿੱਚ ਸ਼ਾਮਿਲ ਹੋਏ ਸ੍ਰੀ ਸੁਨੀਲ ਕੁਮਾਰ ਜੀ ਨੇ ਉਹਨਾਂ ਨੂੰ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਵਿੱਚ ਸ਼ਾਮਿਲ ਹੋਣ ਦੇ ਲਈ ਵਧਾਈ ਦਿੱਤੀ ਇਸ ਪ੍ਰੋਗਰਾਮ ਦੇ ਵਿੱਚ ਕਈ ਮੈਂਬਰਾਂ ਨੇ ਆਪਣੇ ਆਪਣੇ ਸੁਝਾਅ ਅਤੇ ਐਂਟੀ ਕਰਪਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਵਿੱਚ ਵਿਸ਼ੇਸ਼ ਕਾਰ ਸੁਨੀਲ ਕੁਮਾਰ ਜੀ ਨੇ ਐਂਟੀ ਕਰਪਸ਼ਨ ਫਾਊਂਡੇਸ਼ਨ ਵਰਡ ਦੇ ਉਦੇਸ਼ ਅਤੇ ਸੰਕਲਪ ਬਾਰੇ ਦੱਸਿਆ ਕਿ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦਾ ਇਹ ਉਦੇਸ਼ ਹੈ ਕਿ ਇਸ ਸੰਸਥਾ ਦੇ ਮਾਧਿਅਮ ਰਾਹੀਂ ਅਸੀਂ ਪੂਰੇ ਭਰੋਸੇ ਅਤੇ ਇਮਾਨਦਾਰੀ ਨਾਲ ਆਪਣੇ ਇਲਾਕੇ ਨੂੰ ਪੰਜਾਬ ਨੂੰ ਬਲਕਿ ਪੂਰੇ ਭਾਰਤ ਨੂੰ ਭਸ਼ਟਾਚਾਰ ਮੁਕਤ ਭਾਰਤ ਬਣਾਉਣਾ ਹੈ ਇਹ ਸਾਡਾ ਸੰਕਲਪ ਹੈ ਉਹਨਾਂ ਦੱਸਿਆ ਦੇਸ਼ ਦੀ ਸੇਵਾ ਜਾਂ ਸਮਾਜ ਦੀ ਸੇਵਾ ਸਮਰਪਣ ਅਤੇ ਭਗਤੀ ਭਾਵਨਾ ਨਾਲ ਸੰਭਵ ਹੈ ਇਸ ਦੀ ਮਿਸਾਲ ਦਿੰਦੇ ਹੋਏ ਉਹਨਾਂ ਨੇ ਭਾਈ ਬਰਿੰਦਰ ਸਿੰਘ ਮਸੀਤੀ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਉਹ ਨੇਤਰਦਾਨ ਸੰਸਥਾ ਨੂੰ ਪਿਛਲੇ 21 ਸਾਲਾਂ ਤੋਂ ਬੜੇ ਭਗਤੀ ਅਤੇ ਸੇਵਾ ਨਾਲ ਚਲਾ ਰਹੇ ਹਨ ਔਰ ਉਹਨਾਂ ਦੀ ਇਹ ਸੇਵਾ ਬਹੁਤ ਹੀ ਸਰਹਨ ਯੋਗ ਹੈ। ਇਹਨਾਂ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਜਾਣਿਆ ਜਾਂਦਾ ਹੈ। ਇਸ ਵਿਸ਼ੇਸ਼ ਮੌਕੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਐਂਟੀ ਕਰਪਸ਼ਨ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ।ਇਸ ਮੀਟਿੰਗ ਦੇ ਵਿੱਚ ਕਾਫੀ ਲੋਕਾਂ ਨੇ ਹਿੱਸਾ ਲਿਆ ਤੇ ਇਲਾਕੇ ਦੇ ਕਾਫੀ ਮੁਹਤਬਰ ਸ਼ਖਸ਼ੀਅਤਾਂ ਨੇ ਵੀ ਭਾਗ ਲਿਆ ਅਤੇ ਇਸ ਮੀਟਿੰਗ ਦੇ ਵਿੱਚ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਮੀਡੀਆ ਇੰਚਾਰਜ ਸ਼੍ਰੀ ਪਵਨ ਕੁਮਾਰ ਕੌਸ਼ਲ ਜੀ ਅਤੇ ਸਟੇਟ ਚੀਫ ਡਾਰੈਕਟਰ ਵੁਮਨ ਸੈਲ ਪੂਨਮ ਜੀ ਸਟੇਟ ਚੇਅਰਮੈਨ ਸ੍ਰੀ ਰਤਨ ਲਾਲ ਸੋਨੀ ਜੀ ਅਤੇ ਜ਼ਿਲ੍ਾ ਪ੍ਰਧਾਨ ਸਰਦਾਰ ਸਤਨਾਮ ਸਿੰਘ ਡਾਡਾ ਜੀ ਉਂਕਾਰ ਸਿੰਘ ਧਾਮੀ ਅਤੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ