News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ

ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ

(TTT) ਜਲੰਧਰ: ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ’ਚ ਕਮਿਸ਼ਨਰੇਟ ਪੁਲਸ ਨੇ ਅੰਤਰਰਾਜੀ ਲੁੱਟ-ਖੋਹਾਂ ਕਰਨ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਕੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਦਸੰਬਰ 2023 ’ਚ ਐੱਨ. ਆਰ. ਆਈ. ਸੁੱਚਾ ਸਿੰਘ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 22-23 ਦਸੰਬਰ ਨੂੰ ਅਣਪਛਾਤੇ ਹਥਿਆਰਬੰਦ ਲੋਕ ਉਨ੍ਹਾਂ ਦੇ ਘਰ ’ਚ ਵੜ ਆਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੁੱਕਣ ਤੋਂ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੂੰ ਬੰਨ੍ਹ ਲਿਆ। ਸੀ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਪੀੜਤ ਪੱਖ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ’ਚ ਐੱਫ਼. ਆਈ. ਆਰ. ਨੰ. 352 ਦਿਨ 23 ਦਸੰਬਰ 2023, ਧਾਰਾ 457/380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਸੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਗਠਿਤ ਕੀਤੀਆਂ। ਮੁੱਖ ਮੁਲਜ਼ਮ ਦੀ ਪਛਾਣ ਰਾਹੁਲ ਨਿਵਾਸੀ ਮੁਹੱਲਾ ਮਾਮਾਗੜ੍ਹ ਸਮਾਨਾ ਪਟਿਆਲਾ ਦੇ ਰੂਪ ’ਚ ਹੋਈ ਹੈ। ਹੁਣੇ ਜਿਹੇ ਨਿਵਾਸੀ ਪਿੰਡ ਨੂਰਪੁਰ ਕਾਲੋਨੀ ਜਲੰਧਰ ’ਚ ਕਿਰਾਏਦਾਰ ਦੇ ਰੂਪ ’ਚ ਹੋਈ ਹੈ, ਜਦੋਂਕਿ ਹੋਰ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਉਰਫ ਬਿੰਦਰ ਵਾਸੀ ਨੰ. 786 ਰੰਧਾਵਾ ਪੱਟੀ ਨੰਬਰ 7 ਲੋਂਗੋਵਾਲ ਸੰਗਰੂਰ, ਸੀਮਾ ਰਾਣੀ ਵਾਸੀ 22 ਏਕੜ ਫਾਫਰਾ ਚੌਕ ਬਰਨਾਲਾ, ਰਿੰਪੀ ਪਤਨੀ ਗੋਪਾਲ, ਅਨੂ ਪਤਨੀ ਵਿੱਕੀ, ਚੰਦਾ ਪਤਨੀ ਸੰਨੀ ਤੇ ਕਵਿਤਾ ਪਤਨੀ ਸੰਜੇ ਸਾਰੇ ਵਾਸੀ ਝੰਗਿਆਂ ਬਸਤੀ ਪਿੰਡ ਦਿੜ੍ਹਬਾ ਮੰਡੀ ਸੰਗਰੂਰ ਦੇ ਰੂਪ ’ਚ ਹੋਈ ਹੈ।