News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜ਼ਿਲ੍ਹਾ ਚੋਣ ਅਫ਼ਸਰ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

ਜ਼ਿਲ੍ਹਾ ਚੋਣ ਅਫ਼ਸਰ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

(TTT)ਹੁਸ਼ਿਆਰਪੁਰ, 18 ਮਈ ( GBC UPDATE ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਲਈ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਅੱਜ ਇਥੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਦੇਖਰੇਖ ਹੇਠ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਰਾਹੀਂ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1563 ਪੋਲਿੰਗ ਸਟੇਸ਼ਨ ਹਨ, ਇਸ ਲਈ ਅੱਜ ਸੱਤ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਰੈਂਡਮਾਈਜ਼ੇਸ਼ਨ ਰਾਹੀਂ ਵੋਟਿੰਗ ਮਸ਼ੀਨਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਹਰੇਕ ਹਲਕੇ ਨੂੰ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨਾਲੋਂ 20 ਫੀਸਦੀ ਵੱਧ ਬੈਲਟ ਯੂਨਿਟ (ਬੀ ਯੂ) ਅਤੇ ਕੰਟਰੋਲ ਯੂਨਿਟ (ਸੀ ਯੂ) ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਸ਼ੀਨ ਖਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਕੋਲ ਰਾਖਵਾਂ ਕੋਟਾ ਰਹੇ।
ਉਨ੍ਹਾਂ ਦੱਸਿਆ ਕਿ ਮੁਕੇਰੀਆਂ ਵਿੱਚ 251 ਪੋਲਿੰਗ ਬੂਥਾਂ ਨੂੰ 301 ਬੈਲਟ ਯੂਨਿਟ ਅਲਾਟ ਕੀਤੇ ਗਏ ਹਨ। ਦਸੂਹਾ ਵਿੱਚ 224 ਪੋਲਿੰਗ ਬੂਥਾਂ ਲਈ 268 ਬੈਲਟ ਯੂਨਿਟ, ਉੜਮੁੜ ਵਿੱਚ 221 ਪੋਲਿੰਗ ਬੂਥਾਂ ਲਈ 265 ਬੈਲਟ ਯੂਨਿਟ, ਸ਼ਾਮਚੁਰਾਸੀ ਵਿੱਚ 220 ਪੋਲਿੰਗ ਬੂਥਾਂ ਲਈ 264 ਬੈਲਟ ਯੂਨਿਟ, ਹੁਸ਼ਿਆਰਪੁਰ ਨੂੰ 214 ਪੋÇਲੰਗ ਬੂਥਾਂ ਲਈ 256 ਬੈਲਟ ਯੂਨਿਟ, ਚੱਬੇਵਾਲ ਨੂੰ 205 ਪੋÇਲੰਗ ਬੂਥਾਂ ਲਈ 246 ਬੈਲਟ ਯੂਨਿਟ ਅਤੇ ਗੜ੍ਹਸ਼ੰਕਰ ਨੂੰ 228 ਪੋÇਲੰਗ ਬੂਥਾਂ ਲਈ 273 ਬੈਲਟ ਯੂਨਿਟ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ।
ਇਸ ਮੌਕੇ ਸੀ.ਪੀ.ਆਈ (ਐਮ) ਤੋਂ ਬਲਵਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਘੂਨੰਦਨ ਟੰਡਨ, ਭਾਜਪਾ ਤੋਂ ਭਾਰਤ ਭੂਸ਼ਨ ਕੁਮਾਰ ਸ਼ਰਮਾ, ਸਮਾਜ ਆਦਮੀ ਪਾਰਟੀ ਤੋਂ ਜੈ ਰਾਮ, ਸਮਾਜ ਭਲਾਈ ਮੋਰਚਾ ਤੋਂ ਅੰਕਲੇਸ਼ਵਰ ਭਾਰਤੀ ਵੀ ਮੌਜੂਦ ਸਨ।