News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਐਨਕਾਊਂਟਰ ‘ਚ ਮਾਰਿਆ ਗਿਆ, ਚੂਰਨ ਨੂੰ ਪੁਲਿਸ ਨੇ ਕੀਤਾ ਕਾਬੂ

ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਐਨਕਾਊਂਟਰ ‘ਚ ਮਾਰਿਆ ਗਿਆ, ਚੂਰਨ ਨੂੰ ਪੁਲਿਸ ਨੇ ਕੀਤਾ ਕਾਬੂ

(TTT) ਰਾਜਧਾਨੀ ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀਂ ਹੈ। ਦੇਰ ਰਾਤ ਇੱਥੇ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੁਝ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਗੋਲੀ ਲੱਗਣ ਕਾਰਨ ਅਜੇ ਉਰਫ ਗੋਲੀ ਨਾਂ ਦਾ ਸ਼ੂਟਰ ਮਾਰਿਆ ਗਿਆ। ਅਜੇ ਪੁਰਤਗਾਲ ‘ਚ ਬੈਠੇ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਸੀ। ਇਹ ਮੁਕਾਬਲਾ ਰਾਜਧਾਨੀ ਦੇ ਬਾਹਰੀ ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ ਮਾਰਿਆ ਗਿਆ ਅਪਰਾਧੀ ਤਿਲਕ ਨਗਰ ਗੋਲੀਬਾਰੀ ‘ਚ ਲੋੜੀਂਦਾ ਸੀ। ਇਸ ਦੌਰਾਨ ਅਲੀਪੁਰ ‘ਚ ਹੋਏ ਮੁਕਾਬਲੇ ‘ਚ ਸ਼ੂਟਰ ਅਭਿਸ਼ੇਕ ਉਰਫ ਚੂਰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਬਦਮਾਸ਼ ਵੀ ਹਿਮਾਂਸ਼ੂ ਭਾਈ ਦਾ ਸ਼ੂਟਰ ਹੈ।