News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ

ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ

(TTT)ਹੁਸ਼ਿਆਰਪੁਰ, 16 ਮਈ ( GBC UPDATE ): ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਵੱਖ-ਵੱਖ ਜਨ ਉਪਯੋਗੀ ਸੇਵਾਵਾਂ ਲਈ 30 ਮਈ 2024 ਨੂੰ ਸਵੇਰੇ 11:30 ਵਜੇ ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ, ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਬੋਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੀ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈੱਟ ਅਤੇ ਸਟੇਸ਼ਨਰੀ ਦੀ ਇਕ ਦੁਕਾਨ, ਪੈਕੇਜ਼ਡ ਫੂਡ ਆਈਟਮ/ਵੇਰਕਾ/ਮਾਰਕਫੈੱਡ ਆਦਿ ਦੀ ਇਕ ਦੁਕਾਨ, ਬੈਂਕ ਅਤੇ ਏ. ਟੀ. ਐਮ ਦੀ ਮਿਤੀ 1 ਜੁਲਾਈ 2024 ਤੋਂ 31 ਮਾਰਚ 2025 ਤੱਕ ਲਈ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਟੀਨ, ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਦੁਕਾਨ ਮਿਤੀ 1 ਜੁਲਾਈ 2024 ਤੋਂ 31 ਮਾਰਚ 2025 ਤੱਕ ਠੇਕੇ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬੋਲੀਕਾਰ 10 ਹਜ਼ਾਰ ਰੁਪਏ ਬਿਆਨੇ ਦੇ ਤੌਰ ’ਤੇ 30 ਮਈ 2024 ਨੂੰ ਸਵੇਰੇ 11:30 ਵਜੇ ਤੱਕ ਜਮ੍ਹਾ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਅਸਫਲ ਬੋਲੀਕਾਰਾਂ ਦੀ ਬਿਆਨਾ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ। ਇਸ ਸਬੰਧੀ ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਅਦਾਲਤ ਦੀ ਵੈਬਸਾਈਟ https://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ।