ਸ਼ੁਭ ਮਹੂਰਤ ‘ਚ ਖੁੱਲ੍ਹੇ ਕੇਦਾਰਨਾਥ ਧਾਮ ਦੇ ਦਰਵਾਜ਼ੇ, ਜਾਣੋ ਗੰਗੋਤਰੀ-ਯਮੁਨੋਤਰੀ ਦੇ ਦਰਵਾਜ਼ੇ ਖੁੱਲ੍ਹਣ ਦਾ ਸਮਾਂ
(TTT)ਚਾਰਧਾਮ ਯਾਤਰਾ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੋਵੇਗੀ। ਅੱਜ ਰਸਮਾਂ ਅਨੁਸਾਰ ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ ਸੱਤ ਵਜੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਦੌਰਾਨ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਬਾਬਾ ਕੇਦਾਰ ਦੀ ਪੰਚਮੁਖੀ ਡੋਲੀ ਹਜ਼ਾਰਾਂ ਸ਼ਰਧਾਲੂਆਂ ਦੀ ਜੈਕਾਰਿਆਂ ਨਾਲ ਕੇਦਾਰਨਾਥ ਪਹੁੰਚੀ।
ਮਿਲੀ ਜਾਣਕਾਰੀ ਮੁਤਾਬਿਕ ਕੱਲ੍ਹ ਦੇਰ ਸ਼ਾਮ ਤੱਕ ਪਹਿਲੇ ਦਿਨ ਬਾਬਾ ਕੇਦਾਰ ਦੇ ਦਰਸ਼ਨਾਂ ਲਈ 16 ਹਜ਼ਾਰ ਤੋਂ ਵੱਧ ਸ਼ਰਧਾਲੂ ਕੇਦਾਰਪੁਰੀ ਪਹੁੰਚ ਚੁੱਕੇ ਸਨ। ਅੱਜ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਵੇਰੇ 10.29 ਵਜੇ ਅਤੇ ਗੰਗੋਤਰੀ ਧਾਮ ਦੇ ਦਰਵਾਜ਼ੇ 12.25 ਵਜੇ ਖੁੱਲ੍ਹਣਗੇ। ਬਦਰੀਨਾਥ ਧਾਮ ਦੇ ਦਰਵਾਜ਼ੇ 12 ਮਈ ਨੂੰ ਸਵੇਰੇ 6 ਵਜੇ ਖੁੱਲ੍ਹਣਗੇ।