ਸਾਵਧਾਨ! ਕਿਤੇ ਤੁਹਾਡੀ GF ਨਾ ਮਾਰ ਜਾਵੇ ਲੱਖਾਂ ਦੀ ਠੱਗੀ, ਇਸ ਨੌਜਵਾਨ ਨਾਲ ਜੋ ਹੋਇਆ, ਉਹ ਸੁਣ ਹੋਵੋਗੇ ਹੈਰਾਨ
(TTT)ਕਪੂਰਥਲਾ (ਮਹਾਜਨ)– ਕਪੂਰਥਲਾ ’ਚ ਲੜਕੀ ਨੇ ਪਹਿਲਾਂ ਫੇਸਬੁੱਕ ਆਈ. ਡੀ. ’ਤੇ ਮੁਹੱਲਾ ਕਿੱਲਿਆਂਵਾਲਾ ਦੇ ਇਕ ਨੌਜਵਾਨ ਨਾਲ ਗੱਲ ਕੀਤੀ ਤੇ ਸਕੂਟਰ ਖ਼ਰੀਦਣ ਦੇ ਨਾਂ ’ਤੇ ਆਪਣੇ ਖ਼ਾਤੇ ’ਚ 70 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ। ਫਿਰ ਬਾਅਦ ’ਚ ਘਰੇਲੂ ਪ੍ਰੇਸ਼ਾਨੀ ਦੇ ਬਹਾਨੇ ਵਿਆਹ ਕਰਵਾਉਣ ਤੇ ਵਿਦੇਸ਼ ਜਾਣ ਦੇ ਬਹਾਨੇ 27 ਲੱਖ ਰੁਪਏ ਦੀ ਠੱਗੀ ਮਾਰੀ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਇਸ ਦੀ ਸ਼ਿਕਾਇਤ ਸਿਟੀ ਥਾਣੇ ’ਚ ਕੀਤੀ।
ਪੁਲਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਲੁਧਿਆਣਾ ਦੀ ਇਕ ਲੜਕੀ ਸਮੇਤ 2 ਦੋਸ਼ੀਆਂ ਖ਼ਿਲਾਫ਼ ਧਾਰਾ 419, 420 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।