3-3 ਵਿਆਹ ਕਰਵਾ ਕੇ ਵੀ ਨਹੀਂ ਆਇਆ ਸਬਰ, ਸਿਹਰਾ ਬੰਨ੍ਹ ਚੌਥੀ ਘਰਵਾਲੀ ਦੀ ਭਾਲ ਕਰ ਰਿਹੈ ਫ਼ਰੀਦਕੋਟ ਦਾ ਇਹ ਸ਼ਖਸ
(TTT)ਕਹਿੰਦੇ ਹਨ ਕਿ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ, ਪਰ ਜਦੋਂ ਇਹ ਜੋੜੀਆਂ ਲਗਾਤਾਰ ਆਪਣਾ ਸਾਥੀ ਬਦਲਦੀਆਂ ਰਹਿਣ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ। ਫ਼ਰੀਦਕੋਟ (Faridkot Story) ਦੇ ਸ਼ਖਸ ਨੀਟੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੈ ਕਿ ਤਿੰਨ-ਤਿੰਨ ਵਿਆਹ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਸਬਰ ਨਹੀਂ ਆ ਰਿਹਾ ਅਤੇ ਹੁਣ ਨਵਾਂ ਵਿਆਹ ਕਰਵਾਉਣ ਲਈ ਤਿਆਰ ਹੈ। ਭਾਵੇਂ ਕਿ ਤੁਹਾਨੂੰ ਇਹ ਸੁਣ ਕੇ ਇੱਕ ਵਾਰ ਝੂਠ ਲੱਗੇ ਅਤੇ ਹਾਸਾ ਵੀ ਆਵੇ, ਪਰ ਇਹ ਸੱਚਾਈ ਹੈ।
ਸਿਰ ‘ਤੇ ਸਿਹਰਾ ਸਜਾ ਅਤੇ ਹੱਥ ‘ਚ ਕ੍ਰਿਪਾਨ ਫੜੀ ਇਹ ਸ਼ਖਸ ਰੋਜ਼ਾਨਾ ਇਸ ਤਰ੍ਹਾਂ ਹੀ ਤਿਆਰ ਹੋ ਕੇ ਕੰਮ ‘ਤੇ ਨਿਕਲਦਾ ਹੈ। ਨੀਟਾ ਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਹਨ। ਉਸ ਦੀਆਂ ਪਹਿਲੀਆਂ ਦੋ ਪਤਨੀਆਂ ਉਸ ਨੂੰ ਛੱਡ ਗਈਆਂ ਸਨ, ਜਦਕਿ ਤੀਜੀ ਪਤਨੀ ਨੇ ਪਿੰਡ ਵਿੱਚ ਹੀ ਕਿਸੇ ਹੋਰ ਨਾਲ ਪਿਆਰ ਦੀ ਪੀਂਘ ਚੜ੍ਹਾ ਲਈ। ਇਨ੍ਹਾਂ ਗੱਲਾਂ ਕਰਕੇ ਦੁਖੀ ਹੋਏ ਨੀਟੇ ਨੇ ਹੁਣ ਚੌਥੀ ਘਰਵਾਲੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।