ਪੈਟਰੋਲ ਪੰਪਾਂ ‘ਤੇ 100 ਦੀ ਬਜਾਏ 90 ਤੇ 105 ਰੁਪਏ ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਣ
(TTT)ਬਨੂੜ (ਗੁਰਪਾਲ) : ਪੈਟਰੋਲ ਪੰਪ ‘ਤੇ ਅਕਸਰ ਲੋਕ ਆਪਣੇ ਵਹੀਕਲ ‘ਚ ਤੇਲ ਪਵਾਉਣ ਲਈ 100 ਰੁਪਏ, 200 ਰੁਪਏ ਜਾਂ ਇਕ ਲਿਟਰ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ। ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਇਸ ਰੁਝਾਨ ‘ਚ ਨਵਾਂ ਬਦਲਾਅ ਆਇਆ ਹੈ ਜਿਸ ‘ਚ ਹੁਣ ਲੋਕਾਂ ਨੂੰ ਪੈਟਰੋਲ ਪੰਪਾਂ ‘ਤੇ ਖਾਸ ਕਰ ਦੋ ਪਹੀਆ ਵਹੀਕਲਾ ‘ਚ ਨਵੇਂ ਤਰੀਕੇ ਨਾਲ ਪੈਟਰੋਲ ਪਵਾਉਂਦੇ ਦੇਖਿਆ ਜਾਂਦਾ ਹੈ। ਜਿਵੇਂ 100 ਰੁਪਏ ਦਾ ਤੇਲ ਪਵਾਉਣ ਵਾਲਾ ਵਿਅਕਤੀ ਹੁਣ 100 ਰੁਪਏ ਦੀ ਬਜਾਏ 110 ਜਾਂ 90 ਰੁਪਏ ਦਾ ਤੇਲ ਪਾਉਣ ਦੀ ਮੰਗ ਕਰਦਾ ਹੈ। ਅਕਸਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਈ ਲੋਕ ਤਾਂ 160, 170 ਜਾਂ 205 ਰੁਪਏ ਦਾ ਵੀ ਤੇਲ ਪਾਉਣ ਦੀ ਮੰਗ ਕਰਦੇ ਹਨ। ਦੇਖਣ ‘ਚ ਆਇਆ ਹੈ ਕਿ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਵੱਲੋਂ ਅਕਸਰ ਪੋਸਟਾਂ ਪਾ ਕੇ ਕਿਹਾ ਜਾਂਦਾ ਹੈ ਕੇ ਪੈਟਰੋਲ ਪਵਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ 50,100, 200 ਰੁਪਏ ਅੱਧੀ ਬੱਝੀ ਰਕਮ ਦੇ ਮੁਤਾਬਿਕ ਤੇ ਨਾ ਪਵਾਇਆ ਜਾਵੇ।
ਪੈਟਰੋਲ ਪੰਪਾਂ ‘ਤੇ 100 ਦੀ ਬਜਾਏ 90 ਤੇ 105 ਰੁਪਏ ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਣ
Date: