ਲਾਧੂਕਾ ਮਾਈਨਰ ‘ਚ ਮੁੜ ਪਿਆ ਪਾੜ, 70-80 ਕਿੱਲੇ ਫਸਲ ਦਾ ਨੁਕਸਾਨ
(TTT)ਜ਼ਿਲ੍ਹਾ ਫਾਜ਼ਿਲਕਾ ਦੀ ਲਾਧੂਕਾ ਮਾਈਨਰ ਅਕਸਰ ਹੀ ਟੁੱਟਣ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਅਤੇ ਹਰ ਸਾਲ ਨੇੜਲੇ ਕਿਸਾਨਾਂ ਨੂੰ ਮਾਲੀ ਨੁਕਸਾਨ ਸਹਿਣਾ ਪੈਂਦਾ ਹੈ। ਦੱਸਣਯੋਗ ਹੈ ਕਿ ਤਕਰੀਬਨ 2 ਸਾਲ ਪਹਿਲਾਂ ਨਹਿਰੀ ਵਿਭਾਗ ਵਲੋਂ 50-60 ਲੱਖ ਰੁਪਏ ਖਰਚ ਕੇ ਲਾਧੂਕਾ ਮਾਈਨਰ ਦੀ ਮੁਰੰਮਤ ਕਰਵਾਈ ਗਈ ਅਤੇ ਕੱਲ੍ਹ ਦੇਰ ਸ਼ਾਮ ਨੂੰ ਫਿਰ ਟੁੱਟ ਗਈ ਅਤੇ ਕਰੀਬ 70-80 ਕਿੱਲੇ ਫਸਲ ਨੁਕਸਾਨੀ ਗਈ। ਸੰਬੰਧਿਤ ਕਿਸਾਨਾਂ ਨੇ ਮਾਈਨਰ ਦੇ ਪੁੱਖਤਾ ਹੱਲ ਦੇ ਨਾਲ-ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ।
ਲਾਧੂਕਾ ਮਾਈਨਰ ‘ਚ ਮੁੜ ਪਿਆ ਪਾੜ, 70-80 ਕਿੱਲੇ ਫਸਲ ਦਾ ਨੁਕਸਾਨ
Date: