ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 62ਵਾਂ ਸਥਾਪਨਾ ਦਿਵਸ ਮਨਾਇਆ
ਹੁਸ਼ਿਆਰਪੁਰ, 9 ਦਸੰਬਰ ( GBC UPDATE ): ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਸੰਜੀਵ ਕਾਲੜਾ, ਹੋਮ ਗਾਰਡ ਦੇ ਡਿਪਟੀ ਕਮਾਂਡੈਂਟ ਜਨਰਲ ਅਤੇ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਹਰਮਨਜੀਤ ਸਿੰਘ ਅਤੇ ਪੰਜਾਬ ਹੋਮ ਗਾਰਡਜ਼ ਦੇ ਡਵੀਜਨਲ ਕਮਾਂਡੈਂਟ ਅਨਿਲ ਕੁਮਾਰ ਪਰੂਥੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਥਾਨਕ ਟ੍ਰੇਨਿੰਗ ਸੈਂਟਰ ਵਿਖੇ ਪੰਜਾਬ ਹੋਮ ਗਾਰਡਜ਼ ਦਾ 62ਵਾਂ ਹੋਮ ਗਾਰਡਜ਼ ਦਿਵਸ ਮਨਾਇਆ ਗਿਆ।
ਸਥਾਪਨਾ ਦਿਵਸ ਵਿਚ ਵੱਖ-ਵੱਖ ਸਖਸ਼ੀਅਤਾਂ ਤੋਂ ਇਲਾਵਾ ਦਫ਼ਤਰੀ ਸਟਾਫ ਅਤੇ ਵੱਖ-ਵੱਖ ਥਾਣਿਆਂ ਤੋਂ ਪੰਜਾਬ ਹੋਮ ਗਾਗਡਜ਼ ਦੇ ਜਵਾਨਾਂ ਨੇ ਹਿੱਸਾ ਲਿਆ।ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਨੇ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ, ਸਮਾਜ ਸੇਵੀ ਰਕੇਸ਼ ਸਾਹਨੀ, ਰਾਕੇਸ਼ ਥਾਪਰ, ਡਵੀਜਨਲ ਵਾਰਡਨ ਸੁਨੀਲ ਕਪੂਰ, ਵਿਨੋਦ ਕਪੂਰ, ਸੈਕਟਰ ਵਾਰਡਨ ਪ੍ਰਮੋਦ ਕੁਮਾਰ, ਕੰਪਨੀ ਕਮਾਂਡਰ ਮਨਿੰਦਰ ਸਿੰਘ ਹੀਰਾ, ਦਵਿੰਦਰ ਸਿੰਘ, ਪਲਾਟੂਨ ਕਮਾਂਡਰ ਇੰਦਰਕਾਂਤਾ ਵੀ ਮੌਜੂਦ ਸਨ।