
60 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ, ਮਾਮਲਾ ਦਰਜ

ਹੁਸ਼ਿਆਰਪੁਰ, ਗੜਸ਼ੰਕਰ ( TTT):- ਖਬਰ ਹੁਸ਼ਿਆਰਪੁਰ ਦੇ ਚੰਡੀਗੜ ਮਰਗ ਤੇ ਪੈਂਦੇ ਥਾਣਾ ਗੜਸ਼ੰਕਰ ਦੇ ਅਧੀਨ ਆਉਂਦੇ ਪਿੰਡ ਮਹਿਤਾਬਪੁਰ ਤੋਂ ਹੈ ਜਿੱਥੇ ਇੱਕ ਵਿਅਕਤੀ ਕੋਲੋਂ 60 ਨਸ਼ੀਲੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਦਿੰਦਿਆਂ ਏਐਸਆਈ ਮਹਿੰਦਰ ਪਾਲ ਨੇ ਦੱਸਿਆ ਕਿ ਆਪਣੀ ਪੁਲਿਸ ਪਾਰਟੀ ਦੇ ਨਾਲ ਮਹਿਤਾਬਪੁਰ ਤੋਂ ਦੁਗਰੀ ਵਾਲੀ ਸਾਈਡ ਨੂੰ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਮਹਿਤਾਬਪੁਰ ਦੇ ਸ਼ਮਸ਼ਾਨ ਘਾਟ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਵਿਅਕਤੀ ਜੋ ਕਿ ਪੈਦਲ ਸੀ ਜਿਸ ਨੇ ਇਕਦਮ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜਿਆ ਇੱਕ ਮੋਮੀ ਲਿਫਾਫਾ ਸੜਕ ਦੇ ਕਿਨਾਰੇ ਘਾਹ ਵਿੱਚ ਸੁੱਟ ਦਿੱਤਾ ਅਤੇ ਸ਼ਮਸ਼ਾਨ ਘਾਟ ਵੱਲ ਨੂੰ ਖਿਸਕਣ ਲੱਗਾ ਜਿਸ ਤੋਂ ਬਾਅਦ ਏਐਸਏ ਮਹਿੰਦਰ ਪਾਲ ਨੇ ਸ਼ੱਕ ਦੇ ਆਧਾਰ ਤੇ ਆਪਣੀ ਗੱਡੀ ਰਵਾ ਕੇ ਉਕਤ ਵਿਅਕਤੀ ਨੂੰ ਸਾਥੀ ਕਰਮਚਾਰੀਆਂ ਦੀ ਮਦੱਦ ਦੇ ਨਾਲ ਕਾਬੂ ਕਰ ਲਿਆ। ਉਕਤ ਵਿਅਕਤੀ ਦੀ ਪਹਿਚਾਨ ਰਵਿੰਦਰ ਕੁਮਾਰ ਪੁੱਤਰ ਕੁਲਵਰਨ ਰਾਮ ਵਾਸੀ ਮਹਿਤਾਬਪੁਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ਅਤੇ ਉਸ ਵੱਲੋਂ ਜਦੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਏਐਸਆਈ ਮਹਿੰਦਰ ਪਾਲ ਨੇ 22-61-85 NDPS ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

