
ਹੁਸ਼ਿਆਰਪੁਰ,ਮੁਕੇਰੀਆਂ (TTT):- ਖਬਰ ਦਸੂਹਾ ਮੁਕੇਰੀਆਂ ਮਾਰਗ ਤੇ ਪੈਂਦੇ ਪਿੰਡ ਐਮਾ ਮਾਂਗਟ ਤੋਂ ਹੈ ਜਿੱਥੇ ਏਐਸਆਈ ਸੁਖਦੇਵ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਖਾਨਪੁਰ ਐਮਾ ਮਾਂਗਟ ਚੋਂ ਲੰਘਦੇ ਹੋਏ ਉਮਰਪੁਰ ਔਲੀਆ ਵੱਲ ਜਾ ਰਹੇ ਸਨ ਤਾਂ ਕਿਸੇ ਅਣਜਾਣ ਵਿਅਕਤੀ ਵੱਲੋਂ ਇਤਲਾਹ ਦਿੱਤੀ ਗਈ ਕਿ ਕੋਈ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ, ਇਤਲਾਹ ਮਿਲਣ ਤੋਂ ਬਾਅਦ ਏਐਸਏ ਸੁਖਦੇਵ ਸਿੰਘ ਨੇ ਆਪਣੀ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਜਦੋਂ ਰੇਡ ਕੀਤੀ ਤਾਂ ਇੱਕ ਵਿਅਕਤੀ ਨੂੰ 45 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਦਲਜੀਤ ਸਿੰਘ ਉਰਫ ਕਾਲੀ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਉਮਰਪੁਰ ਔਲੀਆ ਮੁਕੇਰੀਆਂ ਦਾ ਵਸਨੀਕ ਹੈ। ਏਐਸਆਈ ਸੁਖਦੇਵ ਸਿੰਘ ਵੱਲੋਂ ਦਲਜੀਤ ਸਿੰਘ ਉਰਫ ਕਾਲੀ ਜੀ ਦੇ ਖਿਲਾਫ 22-61-85 NDPS ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।


