ਕੇਂਦਰੀ ਜੇਲ੍ਹ ’ਚੋਂ 25 ਮੋਬਾਇਲ, 27 ਸਿਮ ਤੇ 2 ਚਾਰਜਰ ਬਰਾਮਦ
ਅੰਮ੍ਰਿਤਸਰ (ਸੰਜੀਵ)-ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸੂਬੇ ਭਰ ਵਿਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਸੂਬੇ ਭਰ ਵਿਚ ਸਰਗਰਮ ਹੈ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਇੰਨੀ ਵੱਡੀ ਮਾਤਰਾ ਵਿੱਚ ਮੋਬਾਈਲਾਂ ਦੀ ਬਰਾਮਦਗੀ ਸਿੱਧੇ ਤੌਰ ’ਤੇ ਜੇਲ੍ਹ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਹਵਾਲਾਤੀਆਂ ਤੋਂ ਇਨ੍ਹਾਂ ਦੀ ਬਰਾਮਦਗੀ ਤੋਂ ਬਾਅਦ ਆਪਣੀ ਪਿੱਠ ਥਪਥਪਾਉਂਦਾ ਹੈ ਪਰ ਜੇਲ੍ਹ ਵਿਚ ਬੰਦ ਖਤਰਨਾਕ ਸਮੱਗਲਰ ਅਤੇ ਅੱਤਵਾਦ ਨਾਲ ਜੁੜੇ ਹਵਾਲਾਤੀ ਬਰਾਮਦ ਕੀਤੇ ਗਏ ਮੋਬਾਇਲਾਂ ਦੀ ਵਰਤੋਂ ਕਿੱਥੇ ਕਰ ਰਹੇ ਹਨ, ਇਸ ਗੱਲ ਦੀ ਜਾਂਚ ਹੋਣੀ ਜ਼ਰੂਰੀ ਹੈ