ਪੰਜਾਬ ‘ਚ ਲੱਗਣਗੇ 20 ਹਜ਼ਾਰ ਨਵੇਂ ਸੋਲਰ ਪੰਪ, ਪ੍ਰਾਜੈਕਟ ਨੂੰ ਲੈ ਕੇ ਤਿਆਰੀ ਸ਼ੁਰੂ
ਚੰਡੀਗੜ੍ਹ (TTT): ਪੰਜਾਬ ਦੇ 37 ਬਲਾਕਾਂ ‘ਚ 20 ਹਜ਼ਾਰ ਨਵੇਂ ਸੋਲਰ ਪੰਪ ਲਾਏ ਜਾਣਗੇ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਇਸ ਨੂੰ ਲੈ ਕੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ‘ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ਇਲਾਕਿਆਂ ‘ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਵੇ ਕਰਾ ਲਿਆ ਗਿਆ ਹੈ। ਇਹ ਪੰਪ ਉਨ੍ਹਾਂ ਬਲਾਕਾਂ ‘ਚ ਹੀ ਕਿਸਾਨਾਂ ਨੂੰ ਲਾਉਣ ਲਈ ਦਿੱਤੇ ਜਾਣਗੇ, ਜਿੱਥੇ ਭੂਮੀ ਜਲ ਪੱਧਰ ਠੀਕ ਹੈ।