ਸਰਕਾਰੀ ਸੈਕੰਡਰੀ ਸਕੂਲ ਖੁਆਸਪੁਰ ਹੀਰਾ ਦੇ 2 ਵਿਦਿਆਰਥੀਆਂ ਦੀ ਰਾਜ ਪੱਧਰੀ ਕੈਂਪ ਲਈ ਚੋਣ
(TTT) ਸਕੂਲ ਆਫ ਐਮੀਨਂਸ ਖੁਅਸਪੁਰ ਹੀਰਾ ( ਜਿਲਾ ਹੁਸ਼ਿਆਰਪੁਰ)ਦੇ ਦੋ ਵਿਦਿਆਰਥੀਆਂ ਸੁਧੀਰ ਤੇ ਸੁੰਨੀ ਨੂੰ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਚੁਣ ਕੇ ਮਉਨਟੇਨਰਿੰਗ ਦਾ ਕੋਰਸ ਕਰਨ ਲਈ ਸਰਕਾਰੀ ਟ੍ਰੇਨਿੰਗ ਕੇਂਦਰ ਮਨਾਲੀ ਵਿਖੇ ਸਟੇਟ ਕੈਂਪ ਲਈ ਭੇਜਿਆ ਗਿਆ ਹੈ । ਇਸ ਕੈਂਪ ਦਾ ਸਾਰਾ ਪ੍ਰਬੰਧ ਤੇ ਖਰਚ ਯੁਵਕ ਸੇਵਾਵਾਂ ਵਿਭਾਗ ਵਲੋਂ ਕੀਤਾ ਗਿਆ ਹੈ । ਕੈਂਪ ਦੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕੋਰਸ ਪੂਰਾ ਕਰਨ ਉਪਰੰਤ ਇਹਨਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ ਜੋ ਇਹਨਾਂ ਦੀਆਂ ਅਕਾਦਮਿਕ ਯੋਗਤਾ ਵਧਾਉਣਗੇ । ਜਿਕਰਯੋਗ ਹੈ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਸਿੱਖਿਆ ਸੰਸਥਾਵਾਂ ਦੇ ਅਨੁਸ਼ਾਸਨਬੱਧ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਏਸ ਕੈਂਪ ਲਈ ਚੁਣਿਆ ਗਿਆ ਹੈ । ਇਹਨਾਂ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਤੇ ਐਨਐਸਐਸ ਇੰਚਾਰਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਫੋਟੋ ਕੈਪਸ਼ਨ – ਖੂਆਸਪੁਰ ਹੀਰਾ ਸਕੂਲ ਦੇ ਦੋ ਪ੍ਰਤਿਭਾਸ਼ਾਲੀ ਵਿਦਿਆਰਥੀ ਪ੍ਰੋਗਰਾਮ ਅਫ਼ਸਰ ਗੁਰਿੰਦਰ ਸਿੰਘ ਦੇ ਨਾਲ ਕੈਂਪ ਦੌਰਾਨ।