ਮਣੀਪੁਰ ‘ਚ ਕੁਕੀ ਅੱਤਵਾਦੀਆਂ ਦੇ ਹਮਲੇ ‘ਚ ਸੀਆਰਪੀਐੱਫ ਦੇ 2 ਜਵਾਨ ਸ਼ਹੀਦ, ਕਈ ਜ਼ਖਮੀ
(TTT)ਮਣੀਪੁਰ ਦੇ ਨਰਨਸੇਨਾ ਇਲਾਕੇ ‘ਚ ਕੁਕੀ ਅੱਤਵਾਦੀਆਂ ਵੱਲੋਂ ਅੱਧੀ ਰਾਤ ਨੂੰ ਕੀਤੇ ਗਏ ਹਮਲੇ ‘ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਦਕਿ ਇਸ ਹਮਲੇ ‘ਚ ਕਈ ਜਵਾਨ ਜ਼ਖਮੀ ਹੋ ਗਏ ਹਨ। ਇਹ ਜਵਾਨ ਸੂਬੇ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਤਾਇਨਾਤ ਸੀਆਰਪੀਐਫ ਦੀ 128ਵੀਂ ਬਟਾਲੀਅਨ ਨਾਲ ਸਬੰਧਤ ਹਨ।
ਇਸ ਸਬੰਧੀ ਮਣੀਪੁਰ ਪੁਲਿਸ ਨੇ ਇਸ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਮਲਾ ਅੱਧੀ ਰਾਤ ਨੂੰ ਹੋਇਆ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮਣੀਪੁਰ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਈ। ਇਹ ਹਮਲਾ ਵੋਟਿੰਗ ਖਤਮ ਹੋਣ ਦੇ ਕੁਝ ਘੰਟਿਆਂ ਬਾਅਦ ਹੋਇਆ।
<iframe width=”560″ height=”315″ src=”https://www.youtube.com/embed/-H6g_nh6Ak4?si=Z3BzBl4DELCRuHUa” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>