
(TTT) ਅੱਜ 1 ਮਈ ਦੇ ਸ਼ਹੀਦਾ ਨੂੰ ਮਹਾਵੀਰ ਫੈਕਟਰੀ, ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਅਤੇ ਗੜਸ਼ੰਕਰ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਝੰਡੇ ਝੁਲਾਏ ਗਏ । ਇਸ ਮੋਕੇ ਸੀਟੂ ਦੇ ਮੀਤ ਪ੍ਰਧਾਨ ਮਹਿੰਦਰ ਕਜਮਾਰ ਬੱਡੋਆਣ, ਖੇਤ ਮਜ਼ਦੂਰਾ ਦੇ ਪੰਜਾਬ ਦੇ ਆਗੂ ਕਾਮਰੇਡ ਗੁਰਮੇਸ਼ ਸਿੰਘ , ਆਗਣਵਾੜੀ ਦੀ ਆਗੂ ਗੁਰਬਖਸ਼ ਕੋਰ, ਜਨਵਾਦੀ ਇਸਤਰੀ ਸਭਾ ਦੀ ਜਿਲਾ ਪ੍ਰਧਾਨ ਨੀਲਮ ਬੱਡੋਆਣ, ਧਨਪਤ ਕਿਸਾਨਾ ਦੇ ਆਗੂ ਗੁਰਨੇਕ ਭੱਜਲ, ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਮੋਦੀ ਦੀ ਸਰਕਾਰ ਨੇ 12 ਘੰਟੇ ਦੀ ਡਿਊਟੀ ਕਰਨ, 4 ਲੇਬਰ ਕੋਡ ਲਾਗੂ ਕਰਕੇ ਸ਼ਿਕਾਗੋ ਦੇ ਸ਼ਹੀਦਾ ਦਾ ਅਪਮਾਨ ਕੀਤਾ ਹੈ , ਜਿਹਨਾ ਨੇ ਫਾਂਸੀ ਦੇ ਫੰਦੇ ਚੁੰਮ ਕੇ 8 ਘੰਟੇ ਡਿਊਟੀ ਕਰਨ ਦਾ ਕਾਨੂੰਨ ਦੁਨੀਆ ਭਰ ਵਿੱਚ ਲਾਗੂ ਕਰਾਇਆ ਸੀ। ਮੋਦੀ ਸਰਕਾਰ ਦੀਆ ਮਜ਼ਦੂਰਾ – ਮੁਲਾਜ਼ਮਾ ਵਿਰੋਧੀ ਨੀਤੀਆ ਵਿਰੁਧ ਦੇਸ਼ ਦੀਆ 10 ਪਰਮੁੱਖ ਟਰੇਡ ਯੂਨੀਅਨਾ ਅਤੇ ਮੁਲਾਜ਼ਮਾ ਦੀਆ ਫੈਡਰੇਸ਼ਨਾ ਨੇ 18 ਮਾਰਚ ਨੂੰ ਦਿੱਲੀ ਕਨਵੈਨਸ਼ਨ ਕਰਕੇ 20 ਮਈ 2025 ਨੂੰ ਜਨਰਲ ਹੜਤਾਲ ਕਰਨ ਦਾ ਸੱਦਾ ਦਿੱਤਾ ਤਾਂਕਿ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ । ਆਗੂਆ ਨੇ ਕਿਹਾ ਕਿ ਘੱਟੋ ਘੱਟ 26000 ਰੁਪਏ ਉਜਰਤ ਕੀਤੀ ਜਾਵੇ , 700 ਰੁਪਏ ਦਿਹਾੜੀ ਕੀਤੀ ਜਾਵੇ , 4 ਲੇਬਰ ਕੋਡ ਰੱਦ ਕੀਤੇ ਜਾਣ, ਠੇਕੇਦਾਰੀ ਆਊਟ ਸੋਰਸਿੰਗ ਰਾਹੀ ਕੰਮ ਲੈਣਾ ਬੰਦ ਕੀਤਾ ਜਾਵੇ , ਸਾਰੇ ਕਿਰਤੀਆ ਨੂੰ ਪੱਕਾ ਕੀਤਾ ਜਾਵੇ , ਸਕੀਮ ਵਰਕਰ ਪੱਕੇ ਕੀਤੇ ਜਾਣ, ਘੱਟੋ-ਘੱਟ ਪੈਨਸ਼ਨ 10000 ਰੁਪਏ ਕੀਤੀ ਜਾਵੇ । ਜੇ ਸਰਕਾਰ ਨੇ ਉਪਰੋਕਤ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ 20 ਮਈ ਦੀ ਹੜਤਾਲ ਤੋ ਬਾਅਦ ਸ਼ੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਪਰੋਕਤ ਆਗੂਆ ਤੋ ਇਲਾਵਾ ਇਸ ਮੋਕੇ ਨਰਿੰਦਰ ਨਿੰਦੀ , ਪਾਲੋ , ਸੁੰਨੀ, ਗਿਆਨ ਚੰਦ, ਰਾਮ ਨਿਵਾਸ, ਸੁਖਵਿੰਦਰ ਕੋਰ ਅਤੇ ਜੋਗਿੰਦਰ ਕੋਰ ਨੇ ਵੀ ਸਬੋਧਨ ਕੀਤਾ।


