
ਹੁਸ਼ਿਆਰਪੁਰ, 8 ਮਾਰਚ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਸਾਲ 2025 ਦੀ ਪਹਿਲੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਐਨ.ਆਈ ਐਕਟ (ਧਾਰਾ 138), ਬੈਂਕ ਰਿਕਵਰੀ (ਲੰਬਿਤ ਅਤੇ ਪ੍ਰੀ-ਲਿਟੀਗੇਸ਼ਨ ਮਾਮਲੇ), ਲੇਬਰ ਮਾਮਲੇ, ਐਮ.ਏ.ਸੀ.ਟੀ.(ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ) ਮਾਮਲੇ, ਬਿਜਲੀ ਅਤੇ ਪਾਣੀ ਬਿੱਲ (ਗੈਰ-ਕੰਪਾਉਂਡਏਬਲ ਨੂੰ ਛੱਡ ਕੇ), ਵਿਆਹ ਮਾਮਲੇ, ਟ੍ਰੈਫਿਕ ਚਾਲਾਨ, ਮਾਲ ਮਾਮਲੇ, ਹੋਰ ਸਿਵਲ ਤੇ ਘੱਟ ਗੰਭੀਰ ਅਪਰਾਧਿਕ ਮਾਮਲੇ ਅਤੇ ਘਰੇਲੂ ਝਗੜੇ ਆਦਿ ਦੇ ਕੇਸ ਰੱਖੇ ਗਏ]|ਲੋਕ ਅਦਾਲਤ ਦੀ ਪ੍ਰਧਾਨਗੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਨੇ ਕੀਤੀ। ਇਸ ਮੌਕੇ ਹੁਸ਼ਿਆਰਪੁਰ ਵਿਚ ਕੁੱਲ 24 ਬੈਂਚ ਗਠਿਤ ਕੀਤੇ ਗਏ। ਇਸ ਵਿਚ ਹੁਸ਼ਿਆਰਪੁਰ ਕਚਹਿਰੀ ਵਿਚ 10 ਬੈਂਚ, ਦਸੂਹਾ ਵਿਚ 4, ਮੁਕੇਰੀਆਂ ਵਿਚ 3, ਗੜ੍ਹਸ਼ੰਕਰ ਵਿਚ 2 ਅਤੇ ਮਾਲ ਅਦਾਲਤਾਂ ਦੇ 5 ਬੈਂਚ ਸ਼ਾਮਲ ਹਨ। ਹੁਸ਼ਿਆਰਪੁਰ ਜ਼ਿਲ੍ਹਾ ਲੋਕ ਅਦਾਲਤ ਵਿਚ 20025 ਮਾਲਿਆਂ ਦੀ ਸੁਣਾਈ ਹੋਈ ਜਿਸ ਵਿਚ 17294 ਮਾਮਲਿਆਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਗਿਆ ਅਤੇ ਕੁੱਲ 7,33,66,781 ਦੀ ਰਾਸ਼ੀ ਦੇ ਅਵਾਰਡ ਪਾਸ ਕੀਤੇ ਗਏ।ਪੁਲਿਸ ਵਿਭਾਗ ਵਲੋਂ ਟ੍ਰੈਫਿਕ ਚਾਲਾਨ ਭੁਗਤਾਨ ਲਈ ਵਿਸ਼ੇਸ਼ ਹੈਲਪ ਡੈਸਕ ਲਗਾਏ ਗਏ ਤਾਂ ਜੋ ਆਦਲਤਾਂ ਵਿਚ ਲੰਬਿਤ ਟ੍ਰੈਫਿਕ ਚਾਲਾਨਾਂ ਨੂੰ ਆਸਾਨੀ ਨਾਲ ਨਿਪਟਿਆ ਜਾ ਸਕੇ। ਲੋਕ ਅਦਾਲਤ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਪਾਲ ਰਾਵਲ ਨੇ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਾਈਸ ਪ੍ਰੈਜੀਡੈਂਟ ਵਿਕਰਮ ਸਿੰਘ ਅਤੇ ਸਕੱਤਰ ਨਵਜਿੰਦਰ ਸਿੰਘ ਬੇਦੀ ਨਾਲ ਸਾਰੇ ਲੋਕ ਅਦਾਲਤ ਬੈਂਚਾਂ ਦਾ ਦੌਰਾ ਕੀਤਾ ਬਾਰੇ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪੂਰਨ ਸਹਿਯੋਗ ਦਿੱਤਾ।
