News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

108 ਸੰਤ ਬਾਬਾ ਬਲਬੀਰ ਸਿੰਘ ਜੀ ਜਿਆਣ ਰੱਬ ਜੀ ਸੰਸਾਰਿਕ ਯਾਤਰਾ ਪੂਰੀ ਕਰਕੇ ਪੰਚ ਤੱਤਾਂ ਵਿੱਚ ਵਲੀਨ।

108 ਸੰਤ ਬਾਬਾ ਬਲਬੀਰ ਸਿੰਘ ਜੀ ਜਿਆਣ ਰੱਬ ਜੀ ਸੰਸਾਰਿਕ ਯਾਤਰਾ ਪੂਰੀ ਕਰਕੇ ਪੰਚ ਤੱਤਾਂ ਵਿੱਚ ਵਲੀਨ।

ਚੱਬੇਵਾਲ 29ਜੁਲਾਈ(ਵਿਜੈ ਕੁਮਾਰ)

ਬੀਤੇ ਕੱਲ੍ਹ ਸਵੇਰ ਵੇਲੇ ਉਸ ਸਮੇਂ ਸੰਗਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਪਤਾ ਲੱਗਿਆ ਕਿ 108ਸੰਤ ਬਲਵੀਰ ਸਿੰਘ ਰੱਬ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਜਿਆਣ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਵਿਰਾਗਮਈ ਕੀਰਤਨ ਦਰਬਾਰ ਲਗਾਇਆ ਗਿਆ

ਦੂਰ ਦੁਰਾਡੇ ਤੋਂ ਸੰਗਤਾਂ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਦੇ ਅੰਤਿਮ ਦਰਸ਼ਨਾਂ ਨੂੰ ਆਉਣ ਲੱਗੀਆਂ 12ਵਜੇ ਦੇ ਕਰੀਬ ਜਿਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀਆਂ ਤਾਂ ਉਸ ਵੇਲੇ ਸੰਤਾਂ ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ ਅੰਗੀਠਾ ਸਾਹਿਬ ਤਿਆਰ ਕਰਕੇ ਅਰਦਾਸ ਉਪਰੰਤ ਸੰਤ ਬਲਬੀਰ ਸਿੰਘ ਰੱਬ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਸਮੇਂ ਸੰਤਾਂ ਮਹਾਪੁਰਸ਼ਾਂ ਵਲੋਂ ਨਮ ਅੱਖਾਂ ਨਾਲ ਬਾਬਾ ਜੀ ਨੂੰ ਆਖਰੀ ਵਿਦਾਈ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਇਸ ਮੌਕੇ ਅਨੇਕਾਂ ਸੰਤ ਮਹਾਂਪੁਰਸ਼ ਹਾਜ਼ਰ ਹੋਏ ਜਿਨ੍ਹਾਂ ਵਿੱਚ ਸੰਤ ਬਾਬਾ ਮਹਾਂਵੀਰ ਸਿੰਘ ਜੀ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆਂ, ਬਾਬਾ ਅਜਮੇਰ ਸਿੰਘ ਜੀ, ਅਤੇ ਹੋਰ ਹਲਕੇ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ, ਸੰਗਤਾਂ ਹਾਜ਼ਰ ਸਨ |

YOU TUBE: