ਮੀਜ਼ਲ ਰੁਬੈਲਾ ਦੇ ਜੜ੍ਹ ਤੋਂ ਖ਼ਾਤਮੇ ਲਈ 100 ਪ੍ਰਤੀਸ਼ਤ ਸੰਪੂਰਨ ਟੀਕਾਕਰਨ ਜਰੂਰੀ : ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ

Date:

ਮੀਜ਼ਲ ਰੁਬੈਲਾ ਦੇ ਜੜ੍ਹ ਤੋਂ ਖ਼ਾਤਮੇ ਲਈ 100 ਪ੍ਰਤੀਸ਼ਤ ਸੰਪੂਰਨ ਟੀਕਾਕਰਨ ਜਰੂਰੀ : ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ

ਹੁਸ਼ਿਆਰਪੁਰ 25 ਸਿਤੰਬਰ 2024 (TTT) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਵਲੋਂ ਬਲਾਕ ਭੂੰਗਾ ਦੇ ਆਮ ਆਦਮੀ ਕਲੀਨਿਕ ਦਾਰਾਪੁਰ ਵਿਖੇ ਸੈਕਟਰ ਮੀਟਿੰਗ ਕੀਤੀ ਗਈ। ਜਿਸ ਵਿਚ ਆਰਐਮਓ ਡਾ ਨਿਰਮਲ ਸਿੰਘ ਐਚਆਈ ਗੁਰਿੰਦਰਜੀਤ ਸਿੰਘ, ਸੀਏ ਮੀਨਾ ਦੇਵੀ, ਸੀਐਚਓ ਰਜਨੀ ਅੱਤਰੀ ਅਤੇ ਆਸ਼ਾ ਦਵਿੰਦਰ ਕੌਰ, ਕਮਲਜੀਤ ਅਤੇ ਮਨਜਿੰਦਰ ਕੌਰ ਨੇ ਹਿੱਸਾ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਸੀਮਾ ਨੇ ਕਿਹਾ ਕਿ ਅਸੀਂ ਐਮਆਰ ਐਲੀਮੀਨੇਸ਼ਨ ਵੱਲ ਵੱਧ ਰਹੇ ਹਾਂ। ਇਸ ਲਈ ਇਹ ਜਰੂਰੀ ਹੈ ਕਿ ਸਾਰੇ ਹੀ ਬੱਚਿਆਂ ਦਾ ਨਿਯਮਿਤ ਅਤੇ ਸਮੇਂ ਸਿਰ ਟੀਕਾਕਰਣ ਮੁਕੰਮਲ ਕੀਤਾ ਜਾਵੇ। ਕੋਈ ਵੀ ਬੱਚਾ ਕਿਸੇ ਵੀ ਟੀਕੇ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਟੀਕਾਕਰਣ ਸੈਸ਼ਨ ਤੇ ਸਾਰੀ ਵੈਕਸੀਨ ਹੋਣਾ ਬਹੁਤ ਜਰੂਰੀ ਹੈ। ਮਾਂ ਪ੍ਰੋਗਰਾਮ ਦੇ ਤਹਿਤ ਆਸ਼ਾ ਵਰਕਰਾਂ ਵੱਲੋਂ ਨਵੀਆਂ ਮਾਵਾਂ ਨੂੰ ਪਹਿਲਾਂ ਤੋਂ ਹੀ ਬ੍ਰੈਸਟ ਫੀਡਿੰਗ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਜਨਮ ਤੋਂ ਇਕ ਘੰਟੇ ਦੇ ਅੰਦਰ ਅੰਦਰ ਨਵਜਾਤ ਨੂੰ ਮਾਂ ਦਾ ਦੁੱਧ ਪਿਲਾਉਣਾ ਯਕੀਨੀ ਬਣਾਇਆ ਜਾਵੇ। ਬੱਚੇ ਨੂੰ ਛੇ ਮਹੀਨੇ ਤੱਕ ਸਿਰਫ ਤੇ ਸਿਰਫ ਮਾਂ ਦਾ ਹੀ ਦੁੱਧ ਦੇਣਾ ਚਾਹੀਦਾ ਹੈ। ਛੇ ਮਹੀਨੇ ਬਾਅਦ ਬੱਚੇ ਦੇ ਸੰਪੂਰਨ ਵਿਕਾਸ ਲਈ ਮਾਂ ਦੇ ਦੁੱਧ ਦੇ ਨਾਲ ਬੱਚੇ ਨੂੰ ਉਪਰੀ ਖੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਪਰੀ ਖੁਰਾਕ ਦੇ ਨਾਲ ਨਾਲ ਮਾਂ ਦੋ ਸਾਲ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾ ਸਕਦੀ ਹੈ। ਉਹਨਾਂ ਆਸ਼ਾ ਵਰਕਰ ਅਤੇ ਏਐਨਐਮ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਬੱਚਿਆਂ ਵਿਚ ਬੁਖਾਰ ਤੇ ਰੈਸ਼ ਵਾਲੇ ਅਤੇ ਏਐੱਫਪੀ ਦੇ ਕੇਸਾਂ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾਵੇ। ਇਸ ਮੌਕੇ ਡਾ ਸੀਮਾ ਨੇ ਬੱਚਿਆਂ ਦੇ ਵਿਜ਼ੀਬਲ ਬਰਥ ਡਿਫੈਕਟ ਜਿਵੇਂ ਕਿ ਕਲੱਬ ਫੁੱਟ, ਡੈੱਫਨੈੱਸ ਅਤੇ ਜਨਮਜਾਤ ਕੈਟਟ੍ਰੈਕਟ ਆਦਿ ਪਹਿਚਾਨਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਡਾ ਸੀਮਾ ਵਲੋਂ ਬਲਾਕ ਭੂੰਗਾ ਦੇ ਹੈਲਥ ਵੈਲਨੈੱਸ ਸੈਂਟਰ ਸੋਤਲਾ, ਪੰਡੋਰੀ ਸੂਮਲਾਂ ਅਤੇ ਗੜ੍ਹਦੀਵਾਲਾ ਵਿਖੇ ਲਗਾਏ ਗਏ ਟੀਕਾਕਰਣ ਸੈਸ਼ਨ ਦੀ ਚੈਕਿੰਗ ਵੀ ਕੀਤੀ ਗਈ। ਵੀਸੀਸੀਐਮ ਉਪਕਾਰ ਸਿੰਘ ਵਲੋਂ ਸਾਰੀ ਵੈਕਸੀਨ ਅਤੇ ਯੂ-ਵਿਨ ਤੇ ਅਪਲੋਡ ਕੀਤਾ ਗਿਆ ਟੀਕਾਕਰਣ ਦਾ ਡਾਟਾ ਜਾਂਚਿਆ ਗਿਆ।

Share post:

Subscribe

spot_imgspot_img

Popular

More like this
Related

हिमाचल के ऊना में पेट्रोल पंप कर्मियों पर दराट-तलवार से हमला, 60 हजार रुपये लूटे

पुलिस थाना टाहलीवाल क्षेत्र में स्थित जियो पेट्रोल...

हिमाचल में भाजपा को 25 फरवरी को मिल सकता है नया अध्यक्ष, इस नाम पर चल रहा मंथन

हिमाचल प्रदेश में भारतीय जनता पार्टी को 25 फरवरी...