ਭਾਰਤ ਵਿਕਾਸ ਪ੍ਰੀਸ਼ਦ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਰਜਿੰਦਰ ਮੋਦਗਿਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇੇ ਪ੍ਰੀਸ਼ਦ ਦੇ ਸੂਬਾ ਕਨਵੀਨਰ (ਅੱਖਾਂਦਾਨ) ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਸੈਂਕੜੇ ਸਾਲਾਂ ਦੇ ਲੰਬੇ ਇੰਤਜਾਰ ਤੋਂ ਬਾਅਦ ਅਯੋਧਿਆ ਜੀ ਵਿੱਚ ਸ਼ਾਨਦਾਰ ਸ਼੍ਰੀ ਰਾਮ ਮੰਦਰ ਵਿੱਚ ਸ਼੍ਰੀ ਰਾਮ ਲੱਲਾ ਦੇ ਵਿਰਾਜਮਾਨ ਹੋਣ ਦੀ ਖੁਸ਼ੀ ਵਿੱਚ 22 ਜਨਵਰੀ ਨੂੰ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਵੱਲੋਂ ਦੀਵਾਲੀ ਮਨਾਈ ਜਾਵੇਗੀ।ਇਸੀ ਕੜੀ ਦੇ ਤਹਿਤ ਮੀਟਿੰਗ ਦੇ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਰੇ ਮੈਂਬਰਾ ਨੂੰ ਸੱਦਾ ਪੱਤਰ ਅਤੇ ਅਕਸ਼ਤ ਦਿੱਤੇ ਗਏ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਰੇ ਮੈਂਬਰ ਆਪਣੇ ਪੱਧਰ ਤੇ ਸ਼ਹਿਰਾਂ, ਕਸਬਿਆਂ ਤੇ ਪਿੰਡ-ਪਿੰਡ ਵਿੱਚ ਜਾ ਕੇ ਸ਼ਰਧਾਲੂਆਂ ਨੂੰ 22 ਜਨਵਰੀ ਨੂੰ ਘਰ-ਘਰ ਵਿੱਚ ਦੀਪਮਾਲਾ ਦਾ ਸੰਦੇਸ਼ ਦੇਣ ਤਾਂ ਕਿ ਪੂਰੇ ਸ਼ਹਿਰ ਦਾ ਮਾਹੌਲ ਰਾਮਮਈ ਹੋ ਸਕੇੇ।ਇਸ ਮੌਕੇ ਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੂਜਨੀਯ ਭਗਵਾਨ ਸ਼੍ਰੀ ਰਾਮ ਜੀ ਦਾ ਸ਼ਾਨਦਾਰ ਮੰਦਰ ਬਣ ਕੇ ਤਿਆਰ ਹੈ ਅਤੇ ਰਾਮ ਲੱਲਾ ਵਿਰਾਜਮਾਨ ਹੋਣ ਜਾ ਰਹੇ ਹਨ। ਇਸ ਮਕੋਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਅੱਜ ਦੀ ਪੀੜੀ ਬਹੁਤ ਹੀ ਭਾਗਾਂ ਵਾਲੀ ਹੈ ਜਿਸ ਦੀ ਹੋਸ਼ ਵਿੱਚ ਮੰਦਰ ਬਣਿਆ ਅਤੇ ਅਸੀਂ ਸਾਰੇ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਰੇ ਭਾਰਤੀਆਂ ਲਈ ਸ਼੍ਰੀ ਰਾਮ ਮੰਦਰ ਦਾ ਬਣਨਾ ਬਹੁਤ ਮਾਣ ਦੀ ਗੱਲ ਹੈ ਅਤੇ ਉਨ੍ਹਾ ਨੇ ਸਾਰੇ ਲੋਕਾਂ ਨੂੰ 22 ਜਨਵਰੀ ਨੂੰ ਘਰ-ਘਰ ਵਿੱਚ ਦੀਪਮਾਲਾ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਤੇ ਰਜਿੰਦਰ ਮੋਦਗਿਲ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਜਨਵਰੀ ਨੂੰ ਹੀ ਆਪਣੇ – ਆਪਣੇ ਘਰਾਂ ਅਤੇ ਦਫਤਰਾਂ ਵਿੱਚ ਦੀਪਮਾਲਾ ਕਰਨ ਤਾਂ ਕਿ 22 ਜਨਵਰੀ ਨੂੰ ਰਾਮ ਲੱਲਾ ਦੇ ਮੰਦਰ ਵਿੱਚ ਵਿਰਾਜਮਾਨ ਹੋਣ ਦੀ ਖੁਸ਼ੀ ਨੂੰ ਹੋਰ ਵਧਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਅਵਧ ਵਿੱਚ ਸ਼ਾਨਦਾਰ ਸ਼੍ਰੀ ਰਾਮ ਮੰਦਰ ਵਿੱਚ ਰਾਮ ਲੱਲਾ ਦੇ ਵਿਰਾਜਮਾਨ ਹੋਣ ਦੇ ਮੌਕੇ ਤੇ ਸ਼ਹਿਰ ਵਿੱਚ 22 ਜਨਵਰੀ ਨੂੰ ਰੱਥ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਵੱਧ – ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਆਉਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ-ਆਪਣੀ ਦੁਕਾਨਾਂ ਨੂੰ ਸਜਾਉਣ ਅਤੇ ਲੰਗਰ ਲਗਾਉਣ। ਇਸ ਮੌਕੇ ਤੇ ਵਿਜੇ ਅਰੋੜਾ, ਸ਼ਾਖਾ ਬੱਗਾ, ਅਮਰਜੀਤ ਸ਼ਰਮਾ, ਦੀਪਕ ਮਹਿੰਦੀਰੱਤਾ, ਤਰਸੇਮ ਮੋਦਗਿਲ, ਕੁਲਵੰਤ ਸਿੰਘ ਪਸਰੀਚਾ, ਐਨ.ਕੇ ਗੁਪਤਾ, ਨਵੀਨ ਕੋਹਲੀ, ਨੀਤਿਨ ਗੁਪਤਾ, ਰਵਿੰਦਰ ਭਾਟੀਆ, ਵਿਪਨ ਸ਼ਰਮਾ, ਰਮੇਸ਼ ਭਾਟੀਆ ਅਤੇ ਹੋਰ ਹਾਜ਼ਰ ਸਨ।
ਫੋਟੋ :- ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾ ਨੂੰ ਸੱਦਾ ਪੱਤਰ ਦਿੰਦੇ ਹੋਏ ਪ੍ਰੀਸ਼ਦ ਦੇ ਸੂਬਾ ਕਨਵੀਨਰ ਸੰਜੀਵ ਅਰੋੜਾ