ਬੀ ਪੀ ਤਿਵਾੜੀ ਦੀ ਰਿਪੋਰਟ ਨੂੰ ਰੱਦ ਕਰਕੇ ਅਖੌਤੀ ਅਕਾਲੀ ਆਗੂਆਂ ਨੇ ਆਪਣੀ ਕਪਟੀ ਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ – ਸਿੰਗੜੀਵਾਲਾ
ਹੁਸ਼ਿਆਰਪੁਰ, 8 ਜਨਵਰੀ ( ਨਵਨੀਤ ਸਿੰਘ ਚੀਮਾ ):- ਅਖੌਤੀ ਅਕਾਲੀ ਆਗੂ ਬੰਟੀ ਰਮਾਣਾ, ਵਿਰਸਾ ਸਿੰਘ ਵਲਟੋਹਾ ਤੇ ਮਹੇਸ਼ ਇੰਦਰ ਸਿੰਘ ਗਰੇਵਾਲ ਆਦਿ ਵੱਲੋਂ ਸਾਬਕਾ ਪੁਲਿਸ ਅਧਿਕਾਰੀ ਬੀ ਪੀ ਤਿਵਾੜੀ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਂੳਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੀ ਉਸ ਵੇਲੇ ਇਮਾਨਦਾਰੀ ਨਾਲ ਤਿਆਰ ਕੀਤੀ ਅਤੇ ਜਨਤਕ ਹੋਈ ਰਿਪੋਰਟ ਨੂੰ ਰੱਦ ਕਰਕੇ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਲਈ ਆਪਣੀ ਕਪਟੀ ਅਤੇ ਬਿਮਾਰ ਮਾਨਸਿਕਤਾ ਦਾ ਹੀ ਪ੍ਰਗਟਾਵਾ ਕੀਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਜਰਨਲ ਸਕੱਤਰ ਨੇ ਇੱਕ ਵਿਸ਼ੇਸ਼਼ ਮੀਟਿੰਗ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਪਹਿਲੀ ਜਨਵਰੀ 1993 ਨੂੰ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਜਗਰਾਉਂ ਦੇ ਜਾਲਮ ਐਸਐਸਪੀ ਸਵਰਨ ਸਿੰਘ ਘੋਟਨੇ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਂੳਕੇ ਨੂੰ ਗੈਰ ਕਾਨੂਨੀ ਢੰਗ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ ਉਸ ਸਬੰਧੀ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਤੇ ਜਨਰਲ ਨਰਿੰਦਰ ਸਿੰਘ ਆਦਿ ਦੀ ਅਗਵਾਹੀ ਹੇਠ ਇੱਕ ਵਫਦ ਨੇ 1998 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਫ ਕਰਨ ਲਈ ਮਿਲਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਇਮਾਨਦਾਰ ਪੁਲਿਸ ਅਧਿਕਾਰੀ ਬੀਪੀ ਤਿਵਾੜੀ ਦੀ ਅਗਵਾਈ ਹੇਠ ਕਮੇਟੀ ਨਿਯੁਕਤ ਕੀਤੀ ਗਈ ਸੀ ਜਿਨ੍ਹਾਂ ਨੇ ਬਹੁਤ ਇਮਾਨਦਾਰੀ ਨਾਲ ਰਿਪੋਰਟ ਤਿਆਰ ਕੀਤੀ ਪਰ ਉਸ ਉੱਪਰ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਇਸ ਰਿਪੋਰਟ ਨੂੰ ਰੱਦ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਜਿਸ ਦੀ ਅਸੀਂ ਸਖਤ ਲਫਜ਼ਾਂ ਵਿੱਚ ਨਿਖੇਦੀ ਕਰਦੇ ਹਾਂ।ਇਸ ਸਮੇਂ ਪਰਮਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਮੁਕੇਰੀਆਂ,ਸੰਤੋਖ ਸਿੰਘ ਡਾਲੋਵਾਲ ਸੁਰਿੰਦਰ ਸਿੰਘ ਗਾਲੜੀਆ, ਸੁਖਦੇਵ ਸਿੰਘ ਕਾਹਰੀ ਤੇ ਬਲਵਿੰਦਰ ਸਿੰਘ ਗਾਲੜੀਆਂ ਆਦ ਹਾਜ਼ਰ ਸਨ।