ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ; Chandigarh ’ਚ ਐਂਟਰ ਨਹੀਂ ਕਰਨਗੀਆਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ
(TTT)ਪੀਆਰਟੀਸੀ ਅਤੇ ਪਨਬੱਸ ਦੀਆਂ ਬੱਸਾਂ ਹੁਣ ਚੰਡੀਗੜ੍ਹ ’ਚ ਐਂਟਰ ਨਹੀਂ ਕਰਨਗੀਆਂ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪੀਆਰਟੀਸੀ ਮੁਲਾਜ਼ਮਾਂ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨਗੀਆਂ ਜੇਕਰ ਕਿਸੇ ਸਵਾਰੀ ਨੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਚੰਡੀਗੜ੍ਹ ਜਾਣਾ ਜਾਂ ਫਿਰ ਚੰਡੀਗੜ੍ਹ ਤੋਂ ਪੰਜਾਬ ਦੇ ਕਿਤੇ ਵੀ ਕੋਨੇ ’ਚ ਜਾਣਾ ਹੈ ਤਾਂ ਉਸ ਨੂੰ ਮੋਹਾਲੀ ਤੋਂ ਸਰਵਿਸ ਦਿੱਤੀ ਜਾਵੇਗੀ ਅਤੇ ਨਾ ਹੀ ਚੰਡੀਗੜ੍ਹ ਹੁਣ ਬੱਸਾਂ ਨੂੰ ਲਜਾਇਆ ਜਾਵੇਗਾ।ਜਥੇਬੰਦੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਟੀਯੂ ਨੇ ਜੋ ਉਹਨਾਂ ਨਾਲ ਕਿਲੋ ਮੀਟਰ ਐਗਰੀਮੈਂਟ ਕੀਤਾ ਸੀ ਨਾ ਤਾਂ ਉਸ ਨੂੰ ਹਜੇ ਤੱਕ ਰੀਨਿਊ ਕੀਤਾ ਗਿਆ ਹੈ ਅਤੇ ਵੱਧ ਕਿਲੋਮੀਟਰਾਂ ਤੇ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ 43 ਬੱਸ ਸਟੈਂਡ ਦੀ ਫੀਸ ਵੀ ਕਿਤੇ ਵਧੇਰੀ ਵਸੂਲੀ ਜਾ ਰਹੀ ਹੈ ਜਦਕਿ ਪੰਜਾਬ ਹਰਿਆਣਾ ਹਿਮਾਚਲ ਚ ਵੀ ਇੰਨੀ ਫੀਸ ਨਹੀਂ ਲਈ ਜਾਂਦੀ ਇਸ ਤੋਂ ਇਲਾਵਾ ਸੀਟੀਯੂ ਵਲੋਂ ਬੱਸਾਂ ਦੇ ਟਾਈਮ ਟੇਬਲ ’ਚ ਵੀ ਮਨਮਾਨੀ ਕੀਤੀ ਜਾ ਰਹੀ ਹੈ।