ਨਿਤੀਸ਼ ਕੁਮਾਰ ਰਾਜਨੀਤੀ ਵਿੱਚ ਰਹਿਣ ਦੇ ਕਾਬਲ ਨਹੀ, ਮੁੱਖਮੰਤਰੀ ਅਹੁੱਦੇ ਤੋਂ ਜਲਦੀ ਦੇਣ ਤਿਆਗ।
ਹੁਸ਼ਿਆਰਪੁਰ 14 ਨਵੰਬਰ (TTT): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਕੁਝ ਦਿਨ ਪਹਿਲਾਂ ਮਹਿਲਾਵਾਂ ਦੇ ਪ੍ਰਤੀ ਅਸ਼ਲੀਲ ਅਤੇ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਜਿਸ ਨੂੰ ਸੱਭਿਆ ਸਮਾਜ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਆਮ ਜਨਤਾ ਦੀ ਗੱਲ ਤਾਂ ਇਕ ਪਾਸੇ ਸ਼ਾਇਦ ਨਿਤੀਸ਼ ਦੇ ਪਰਿਵਾਰ ਦੀਆਂ ਬਹੁ-ਬੇਟੀਆਂ ਅਤੇ ਹੋਰ ਮਹਿਲਾਵਾਂ ਵੀ ਉਸ ਵਲੋਂ ਦਿੱਤੇ ਮਹਿਲਾਵਾਂ ਦੇ ਖਿਲਾਫ ਅਪਮਾਨਜਨਕ ਭਾਸ਼ਣਬਾਜ਼ੀ ਸਹਿਣ ਨਹੀਂ ਕਰ ਸਕਦੀਆਂ। ਮਹਿਲਾਵਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਅਕਤੀ ਨੂੰ ਭਾਰਤ ਦੀ ਰਾਜਨੀਤੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਭਾਜਪਾ ਨੇਤਾਵਾਂ ਸਾਬਕਾ ਕੇਬਿਨੇਟ ਮੰਤਰੀ ਸ਼੍ਰੀ ਤੀਕਸ਼ਨ ਸੂਦ, ਜ਼ਿਲ੍ਹਾ ਮਹਾਂਮੰਤਰੀ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿਟੂ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਗੈਂਦ, ਕਮਲਜੀਤ ਸੇਤੀਆ, ਯਸ਼ਪਾਲ ਸ਼ਰਮਾ ਨੇ ਕਿਹਾ ਕਿ ਨਿਤੀਸ਼ ਕੁਮਾਰ ਵਿੱਚ ਥੋੜੀ ਜਿਹੀ ਵੀ ਸ਼ਰਮ ਬਾਕੀ ਹੈ ਤਾਂ ਉਸ ਨੂੰ ਰਾਜਨੀਤੀ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਮੁੱਖ ਅਹੁੱਦੇ ਤੋਂ ਜਲਦੀ ਹੀ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ। ਭਾਜਪਾ ਨੇਤਾਵਾਂ ਨੇ ਇਸ ਮੌਕੇ ਤੇ ਕਿਹਾ ਕਿ ਨਿਤੀਸ਼ ਕੁਮਾਰ ਵਲੋਂ ਮਹਿਲਾਵਾਂ ਦੇ ਪ੍ਰਤੀ ਐਨੀ ਅਪਮਾਨਜਨਕ ਭਾਸ਼ਾ ਪ੍ਰਯੋਗ ਕੀਤੀ ਗਈ ਹੈ ਜਿਸ ਨੂੰ ਕੋਈ ਵੀ ਸੱਭਿਆ ਵਿਅਕਤੀ ਸੁਣ ਕੇ ਸਹਿਣ ਨਹੀਂ ਕਰ ਸਕਦਾ, ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਭਾਜਪਾ ਹਮੇਸ਼ਾ ਮਹਿਲਾਵਾਂ ਦਾ ਮਾਨ-ਸਨਮਾਨ ਕਰਨ ਵਾਲੀ ਪਾਰਟੀ ਹੈ ਜਿਸ ਦਾ ਸਬੂਤ ਮਹਿਲਾ ਰਾਖਵਾਂਕਰਨ ਬਿਲ ਪਾਸ ਕਰਨਾ ਅਤੇ ਤਿੰਨ ਤਲਾਕ ਵਾਲਾ ਬਿਲ ਪਾਸ ਕਰਨਾ ਹੈ, ਇਥੋਂ ਤਕ ਕਿ ਦੇਸ਼ ਸਭ ਤੋਂ ਉੱਚੇ ਰਾਸ਼ਟਰਪਤੀ ਦੇ ਅਹੁੱਦੇ ਤੇ ਵੀ ਇਕ ਮਹਿਲਾ ਨੂੰ ਨਿਯੁਕਤ ਕੀਤਾ ਗਿਆ ਹੈ।
YOUTUBE:<iframe width=”560″ height=”315″ src=”https://www.youtube.com/embed/INhn3gRWDnU?si=O53iT9EacXwvp69z” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/19hq_b9w9A0?si=C81evqsiALzwMfPt” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/ZuYcuqU3YjQ?si=AykRyj1aSOwvJ2ly” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>